ਪੈਰਾਗਾਨ ਸਕੂਲ ਸੈਕਟਰ -71 ਦੀ ਨਵੀਂ ਇਮਾਰਤ ਅਤੇ ਕਿਡਸ ਸਕੂਲ ਦਾ ਉਦਘਾਟਨ

ਐਸ. ਏ. ਐਸ. ਨਗਰ, 30 ਜਨਵਰੀ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਨਵੇਂ ਸਿਰੇ ਤੋਂ ਤਿਆਰ ਕੀਤੀ ਬਿਲਡਿੰਗ ਅਤੇ ਪੈਰਾਗਾਨ ਕਿਡਸ ਪਲੇਵੇਅ ਸਕੂਲ ਦਾ ਉਦਘਾਟਨ ਕੀਤਾ ਗਿਆ|
ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇਭਾਈ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਥਾ ਕੀਤੀ|
ਇਸ ਮੌਕੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਕੂਲ ਦੀ ਪਹਿਲੀ ਬਿਲਡਿੰਗ ਵਿੱਚ ਬਹੁਤ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਅਤਿਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ|
ਉਹਨਾਂ ਦੱਸਿਆ ਕਿ ਸਕੂਲ ਵਿੱਚ ਨਵਾਂ ਫਰਨੀਚਰ ਲਗਾਇਆ ਹੈ ਅਤੇ ਸਮਾਰਟ ਕਲਾਸਾਂ ਸ਼ੁਰੂ ਕੀਤੀਆਂ ਹਨ| ਛੋਟੇ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਮੁੱਖ ਰੱਖਦਿਆਂ ਅਤਿ ਆਧੁਨਿਕ ਤਰੀਕਿਆਂ ਨਾਲ ਪੜਾਈ ਕਰਵਾਈ ਜਾ ਰਹੀ ਹੈ|
ਉਹਨਾਂ ਕਿਹਾ ਕਿ ਸਕੂਲ ਦੇ ਸੰਸਥਾਪਕ ਸਵਰਗਵਾਸੀ ਸ੍ਰ. ਬਲਰਾਜ ਸਿੰਘ ਸ਼ੇਰਗਿੱਲ ਵਲੋਂ ਸਕੂਲ ਵਿੱਚ ਕਾਇਮ ਕੀਤੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਬਹਾਲ ਰਖਦਿਆਂ ਅਹਿਮ ਤਬਦੀਲੀਆਂ ਕੀਤੀਆਂ ਹਨ ਅਤੇ ਅਤਿਆਧੁਨਿਕ ਸਹੂਲਤਾਂ ਮੁਹਈਆਂ ਕੀਤੀਆਂ ਹਨ|
ਇਸ ਮੌਕੇ ਗੱਲ ਕਰਦਿਆਂ ਪੈਰਾਗਾਨ ਕਿਡਸ ਪਲੇਵੇਅ ਸਕੂਲ ਦੀ ਮੁੱਖ ਕਾਰਜਕਾਰੀ ਸ੍ਰੀਮਤੀ ਬਾਵਰਾ          ਸ਼ੇਰਗਿੱਲ ਨੇ ਦੱਸਿਆ ਕਿ ਕਿਡਸ ਪਲੇਵੇਅ ਦੀ ਵੱਖਰੀ ਇਮਾਰਤ ਬਣਾਈ ਗਈ ਹੈ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਧਿਆਨ ਵਿੱਚ ਰੱਖਦਿਆ ਉਹਨਾਂ ਨੂੰ ਨਵੇਂ ਢੰਗ ਤਰੀਕਿਆਂ ਨਾਲ ਸਿੱਖਿਆ ਮੁਹਈਆਂ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਛੋਟੇ ਬੱਚਿਆਂ ਲਈ ਵੱਖਰਾ ਪਲੇ ਵੇ ਸਪੇਸ਼ ਤਿਆਰ ਕੀਤਾ ਗਿਆ ਹੈ ਅਤੇ ਉਹਨਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ਵਪੱਧਰੀ ਸਹੂਲਤਾਂ ਮੁਹਈਆਂ ਕਰਵਾਈਆਂ ਗਈਆਂ ਹਨ| ਇਸ ਮੌਕੇ ਸ੍ਰ. ਸ਼ੇਰਗਿੱਲ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ ਸ਼ਹਿਰ ਦੇ ਪਤਵੰਤੇ ਅਤੇ ਇਲਾਕਾਵਾਸੀ ਹਾਜਿਰ ਸਨ|

Leave a Reply

Your email address will not be published. Required fields are marked *