ਪੈਰਾਗਾਨ ਸਕੂਲ ਸੈਕਟਰ 71 ਮੁਹਾਲੀ ਦੇ ਬੱਚਿਆਂ ਵਲੋਂ ਬਜੁਰਗਾਂ ਨਾਲ ਮਿਲਣੀ

ਐਸ ਏ ਐਸ ਨਗਰ, 5 ਨਵੰਬਰ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ ਦੀ ਐਨ.ਐਸ.ਐਸ ਯੂਨਿਟ ਨੇ ਇੱਕ ਦਿਨ ਮਾਤਾ ਗੁਜਰੀ ਸੁਖ ਨਿਵਾਸ ਖਰੜ ਵਿਖੇ ਬਜ਼ੁਰਗਾਂ ਨਾਲ ਬਿਤਾਇਆ| ਇਸ ਦਿਨ ਬੱਚੇ ਆਪਣੇ ਘਰੋਂ ਬਜੁਰਗਾਂ ਲਈ ਤੋਹਫੇ, ਕੱਪੜੇ ਜੁੱਤੇ ਅਤੇ ਫਲ ਲੈ ਕੇ ਆਏ|
ਇਸ ਫੇਰੀ ਦੌਰਾਨ ਬੱਚਿਆਂ ਨਾਲ ਉਨ੍ਹਾਂ ਦੇ ਤਜ਼ਰਬਿਆਂ ਅਤੇ ਜ਼ਿੰਦਗੀ ਵਿੱਚ ਬਜ਼ੁਰਗਾਂ ਦੀ ਅਹਿਮਿਅਤ ਬਾਰੇ ਵਿਚਾਰ ਸਾਂਝੇ ਕੀਤੇ| ਪ੍ਰੋਗਰਾਮ ਅਫਸਰ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਅਜੋਕੀ ਪੀੜ੍ਹੀ ਨੂੰ ਆਪਣੀ ਜੜ੍ਹਾਂ ਅਤੇ ਵਿਰਸੇ ਨਾਲ ਜੁੜੇ ਰਹਿਣ ਵਿੱਚ ਸਹਾਈ ਸਿੱਧ ਹੁੰਦੇ ਹਨ| ਇਸ ਮੌਕੇ ਕੁਝ ਬੱਚੇ ਭਾਵੁਕ ਵੀ ਹੁੰਦੇ ਵੇਖੇ ਗਏ ਜਿਨ੍ਹਾਂ ਨੇ ਬਜੁਰਗਾਂ ਦੇ ਜੁਬਾਨੀ ਉਨ੍ਹਾਂ ਦੀ ਹੱਡ ਬੀਤੀ ਸੁਣੀ| ਅਖੀਰ ਬਜੁਰਗਾਂ ਨੇ ਦੁਆਵਾਂ ਨਾਲ ਬੱਚਿਆਂ ਨੂੰ ਰੁਖਸਤ ਕੀਤਾ ਅਤੇ ਫੇਰ ਮਿਲਣ ਦੀ ਇੱਛਾ ਜਤਾਈ|

Leave a Reply

Your email address will not be published. Required fields are marked *