ਪੈਰਾਗਾਨ ਸਕੂਲ ਸੈਕਟਰ 71 ਵਿਖੇਦਸ਼ਹਿਰਾ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੈਰਾਗਾਨ ਸਕੂਲ ਸੈਕਟਰ 71 ਵਿਖੇ ਨੰਨੇ ਮੁੰਨੇ ਬੱਚਿਆਂ ਵਲੋਂ ਦਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਿਰਮਲਾ ਦੇਵੀ ਨੇ ਦਸਿਆ ਕਿ ਇਸ ਮੌਕੇ ਸਕੂਲ ਦੀ ਨਰਸਰੀ ਤੋਂ ਲੈ ਕੇ ਕੇ ਜੀ ਟੂ ਤਕ ਦੇ ਨੰਨੇ ਮੁੰਨੇ ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਇਹਨਾਂ ਬੱਚਿਆਂ ਵਲੋਂ ਰਾਮਾਇਣ ਵੀ ਪੇਸ਼ ਕੀਤੀ ਗਈ| ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਇਕਬਾਲ ਸਿੰਘ ਸ਼ੇਰਗਿਲ, ਨੰਨੇ ਮੁੰਨੇ ਸੈਕਸ਼ਨ ਦੀ ਇੰਚਾਰਜ ਬਾਬਰਾ ਸ਼ੇਰਗਿਲ ਵੀ ਮੌਜੂਦ ਸਨ|

Leave a Reply

Your email address will not be published. Required fields are marked *