ਪੈਰਾਗਾਨ ਸਕੂਲ ਸੈਕਟਰ 71 ਵਿਖੇ ਕੁਇਜ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਵਿਜੀਲੈਂਸ ਹਫਤੇ ਦੇ ਤਹਿਤ  ਸਿੰਡੀਕੇਟ ਬੈਂਕ ਸੈਕਟਰ 70 ਵਲੋਂ ਪੈਰਾਗਾਨ ਸਕੂਲ ਸੈਕਟਰ 71 ਵਿੱਚ ਬੱਚਿਆਂ ਦੇ ਕੁਇਜ ਮੁਕਾਬਲੇ ਕਰਵਾਏ ਗਏ , ਜਿਸ ਵਿੱਚ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ| ਮੁਕਾਬਲੇ ਤੋਂ ਪਹਿਲਾਂ ਬੈਂਕ ਦੇ ਬ੍ਰਾਂਚ ਮੈਨੇਜਰ ਰਿਪੂਦਮਨ ਨੇ ਬੱਚਿਆਂ ਨੂੰ  ਮੁਕਾਬਲਿਆਂ ਸਬੰਧੀ ਜਾਣਕਾਰੀ ਦਿੱਤੀ|
ਜੇਤੂ ਬੱਚਿਆਂ ਨੂੰ ਬੈਂਕ ਦੇ ਬ੍ਰਾਂਚ ਮੈਨੇਜਰ ਰਿਪੂਦਮਨ ਅਤੇ ਸਕੂਲ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਇਨਾਮ ਵੰੰਡੇ|  ਇਸ ਮੌਕੇ ਬੈਂਕ ਦੀ ਅਸਿਸਟੈਂਟ ਮੈਨੇਜਰ ਸ਼ਿਖਾ ਚੌਧਰੀ, ਸੰਦੀਪ ਸਿੰਘ ਅਤੇ ਕਪਿਲ ਵੀ ਮੌਜੂਦ ਸਨ|

Leave a Reply

Your email address will not be published. Required fields are marked *