ਪੈਰਾਗਾਨ ਸਕੂਲ ਸੈਕਟਰ-71 ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ ਸੈਕਟਰ 71 ਮੁਹਾਲੀ ਦੀ ਐਨ.ਐਸ.ਐਸ ਯੂਨਿਟ ਅਤੇ ਹੈਰੀਟੇਜ਼ ਕਲੱਬ ਵੱਲੋਂ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ| ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ  ਵਿਦਿਆਰਥੀਆਂ ਨੂੰ ਵਿਰਾਸਤ ਦੇ ਨਾਲ ਜੋੜਨ ਦੇ ਮੰਤਵ ਨਾਲ ਲਾਗੇ ਪੈਂਦੇ ਇਤਿਹਾਸਕ ਫਤਿਹ ਮੀਨਾਰ ਚੱਪੜਚਿੜੀ ਲਿਜਾਇਆ ਗਿਆ ਅਤੇ ਸੰਬੰਧਿਤ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ| ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਇਤਿਹਾਸ ਅਤੇ ਵਿਰਾਸਤ ਸੰਬੰਧੀ ਇੱਕ ਐਨੀਮੇਟਿਡ ਡਾਕੂਮੈਂਟਰੀ ਫਿਲਮ ਵੀ ਵਿਖਾਈ ਗਈ|ਜਿਸ ਦੇ ਸੰਬੰਧਿਤ ਉਨ੍ਹਾਂ ਤੋਂ  ਪ੍ਰਸ਼ਨ ਵੀ ਪੁੱਛੇ ਗਏ| ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ| ਇਸ ਮੌਕੇ ਸ਼੍ਰੀਮਤੀ ਮੰਜੂ, ਸਰੋਜ਼, ਸ਼ਰਨਜੀਤ ਕੌਰ, ਜੈਸਮੀਨ ਨੇ ਇਸ ਦਿਵਸ ਨੂੰ ਸਫਲ ਬਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ|

Leave a Reply

Your email address will not be published. Required fields are marked *