ਪੈਰਾਗਾਨ ਸਕੂਲ, ਸੈਕਟਰ 71 ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ, ਸੈਕਟਰ 71, ਮੁਹਾਲੀ ਦੇ ਗਿਆਰਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਿਰਮਲਾ ਸ਼ਰਮਾ ਨੇ ਦੱਸਿਆ ਕਿ ਇਸ ਸਮਾਰੋਹ ਦੀ ਸੁਰੂਆਤ ਪੈਰਾਗਾਨ ਸਕੂਲ ਡਾਇਰੈਕਟਰ ਇਕਬਾਲ ਸਿੰਘ ਸ਼ਰੇਗਿਲ ਵੱਲੋਂ ਕੀਤੀ ਗਈ| ਉਹਨਾਂ ਆਪਣੇ ਸੰਬੋਧਨ ਦੌਰਾਨ  ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਸੰਬੰਧੀ ਪ੍ਰੇਰਿਤ ਕੀਤਾ| ਸਮਾਰੋਹ ਦੌਰਾਨ ਬਾਰ੍ਹਵੀ ਦੇ ਵਿਦਿਆਰਥੀਆਂ ਵਿੱਚ ਸਖਸ਼ੀਅਤ ਪ੍ਰਦਰਸ਼ਨ ਮੁਕਾਬਲੇ ਕਰਵਾਏ ਗਏ| ਇਸ ਮੌਕੇ ਮਾਡਲਿੰਗ, ਆਨ ਸਪਾਟ ਐਕਟਿੰਗ ਅਤੇ ਸਮਾਜ ਪ੍ਰਤੀ                     ਜਿੰਮੇਵਾਰੀਆਂ ਸੰਬੰਧੀ ਪ੍ਰਸ਼ਨ ਪੁੱਛੇ             ਗਏ| ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜਾਂ ਨੇ ਜੇਤੂ ਵਿਦਿਆਰਥੀਆਂ ਦੀ ਚੋਣ ਕੀਤੀ| ਇਸ ਮੌਕੇ ਮਿਸਟਰ ਪੈਰਾਗਾਨ ਸੁਖਵਿੰਦਰ ਸਿੰਘ ਅਤੇ ਮਿਸ ਪੈਰਾਗਾਨ ਸ਼ਿਵਾਗੀ ਠਾਕੁਰ ਨੂੰ ਐਲਾਨਿਆ ਗਿਆ| ਇਸ ਮੁਕਾਬਲੇ ਦੌਰਾਨ ਨਿੱਕੀਆਂ ਮੋਟੀਆਂ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਦੇ            ਜੇਤੂਆਂ ਦੀ ਚੋਣ ਅਧਿਆਪਕਾਂ ਦੀ ਵੋਟ ਦੇ ਅਧਾਰ ਤੇ ਹੋਈ| ਇਸ ਸਮਾਰੋਹ ਦੌਰਾਨ ਸੱਭਿਆਚਾਰਕ ਰੰਗਾਰੰਗ ਪ੍ਰੋਗ੍ਰਾਮ ਗਿਆਰਵੀ ਦੇ ਵਿਦਿਆਰਥੀਆਂ ਵੱਲੌ ਪੇਸ਼ ਕੀਤਾ ਗਿਆ| ਉਪ ਪ੍ਰਿੰਸੀਪਲ ਜਸਮੀਤ ਕੌਰ ਨੇ ਜਿੰਦਗੀ ਦੇ ਹਰ ਇਮਤਿਹਾਨ ਵਿੱਚ ਮਿਹਨਤ ਅਤੇ ਲਗਨ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ| ਇਸ ਪ੍ਰੋਗ੍ਰਾਮ ਨੂੰ ਸਫਲ ਬਣਾਉਣ ਲਈ ਬਲਵਿੰਦਰ ਕੌਰ, ਅਮਰਪਾਲ ਕੌਰ, ਗੋਲਡੀ, ਰੀਮਾ ਸ਼ਰਮਾ, ਸ਼ਰਨਜੀਤ ਕੌਰ, ਮਧੂਮੀਤਾ ਅਤੇ ਮਨਿੰਦਰਪਾਲ ਸਿੰਘ (ਐਨ ਐਸ ਐਸ ਪ੍ਰੋਗ੍ਰਾਮ ਅਫਸਰ) ਨੇ ਅਹਿਮ ਰੋਲ ਅਦਾ ਕੀਤਾ|

Leave a Reply

Your email address will not be published. Required fields are marked *