ਪੈਰਾਗਾਨ ਸਕੂਲ ਸੈਕਟਰ -71 ਵਿੱਚ ਗਣਤੰਤਰ ਦਿਵਸ ਮਨਾਇਆ

ਐਸ. ਏ. ਐਸ ਨਗਰ, (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਲੋਂ ਅੱਜ 69ਵਾਂ ਗਣਤੰਤਰ ਦਿਵਸ ਮਨਾਇਆ ਗਿਆ| ਵਿਦਿਆਰਥੀਆਂ ਵਲੋਂ ਕੌਮੀ ਏਕਤਾ ਅਤੇ ਦੇਸ਼ ਦੇ ਮਾਨਮਤੇ ਇਤਿਹਾਸ ਬਾਰੇ ਪੇਸ਼ ਕੀਤਾ ਗਿਆ| ਸਭਿਆਚਾਰਕ ਪ੍ਰੋਗਰਾਮ ਇਸ ਸਮਾਰੋਹ ਦੀਆਂਵਿਸ਼ੇਸ਼ਤਾਈਆਂ ਰਹੀਆ| ਮੇਰਾ ਰੰਗ ਦੇ ਬੰਸਤੀ ਚੋਲਾ ਤੋਂ ਇਲਾਵਾ ਦੇਸ਼ ਭਗਤੀ ਦੇ ਗਏ ਗੀਤ ਪੇਸ਼ ਕੀਤੇ ਗਏ| ਪੂਰਾ ਮਾਹੌਲ ਅਜ਼ਾਦੀ ਦੇ ਰੰਗ ਵਿੱਚ ਰੰਗਿਆ ਰਿਹਾ ਇਸ ਮੌਕੇ ਬੱਚਿਆਂ ਆਮ ਜਾਣਕਾਰੀ ਸਮੇਤ ਕਈ ਰੌਚਕ ਮੁਕਾਬਲੇ ਵੀ ਕਰਵਾਏ ਗਏ| ਇਸ ਮੌਕੇ ਸ੍ਰੀਮਤੀ ਬਾਵਰਾ ਸ਼ੇਰਗਿੱਲ ਸੀ. ਈ.ਓ ਅਤੇ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਕੀਤੇ ਯਤਨਾਂ ਦੀ ਸਲਾਘਾ ਕੀਤੀ ਸਕੂਲ ਪ੍ਰਬੰਧਕਾਂ ਵਲੋਂ ਸਾਰਿਆਂ ਨੂੰ ਮਠਿਆਈ ਵੰਡੀ ਗਈ|

Leave a Reply

Your email address will not be published. Required fields are marked *