ਪੈਰਾਗਾਨ ਸਕੂਲ ਸੈਕਟਰ 71 ਵਿੱਚ ਪੇਂਟਿੰਗ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 22 ਮਾਰਚ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ ਦੀ ਐਨ ਐਸ ਐਸ ਯੂਨਿਟ ਵਲੋਂ ਵਿਸ਼ਵ ਚਿੜੀ ਦਿਵਸ, ਵਿਸ਼ਵ ਜੰਗਲਾਤ ਦਿਵਸ ਅਤੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਚਿਤਰਕਾਰੀ ਮੁਕਾਬਲੇ ਕਰਵਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਅਫਸਰ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਦੀ ਕਲਾ ਅਤੇ ਗਿਆਨ ਵਿੱਚ ਵਾਧਾ ਹੁੰਦਾ ਹੈ| ਇਸ ਮੌਕੇ ਬੱਚਿਆਂ ਨੇ ਵੱਖ ਵੱਖ ਤਰਾਂ ਦੀਆਂ ਪੇਟਿੰਗਾਂ ਬਣਾਈਆਂ| ਇਸ ਮੁਕਾਬਲੇ ਵਿੱਚ ਸਿਮਰਨ ਕੌਰ ਪਹਿਲੇ, ਗੀਤਾਂਜਲੀ ਦੂਜੇ ਅਤੇ ਦਿਲਮਨੀ ਤੀਜੇ ਸਥਾਨ ਤੇ ਰਹੇ| ਇਸ ਮੌਕੇ ਜਸਕਰਨ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਦਿਤਾ ਗਿਆ| ਅੰਤ ਵਿੱਚ ਪ੍ਰਿੰਸੀਪਲ ਨਿਰਮਲਾ ਸ਼ਰਮਾ, ਉਪ ਪ੍ਰਿੰਸੀਪਲ ਕੌਰ ਨੇ ਜੇਤੂਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *