ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ, ਸੈਕਟਰ -71 ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 22 ਦਸੰਬਰ (ਸ.ਬ.)ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ, ਸੈਕਟਰ 71, ਮੁਹਾਲੀ ਅਤੇ ਪੈਰਾਗਾਨ ਕਿਡਜ਼ ਦੇ ਨੰਨੇ-ਮੁੰਨੇ ਬੱਚਿਆਂ ਵੱਲੋਂ ਕ੍ਰਿਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਪੂਰਾ ਸਕੂਲ ਰੰਗ-ਬਿਰੰਗੇ ਰੰਗਾਂ ਵਿੱਰ ਰੰਗਿਆ ਹੋਇਆ ਸੀ| ਇਸ ਮੌਕੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗ੍ਰਾਮ ਪੇਸ਼ ਕੀਤੇ ਗਏ ਅਤੇ ਸਕੂਲ ਦੇ ਬੈਂਡ ਪੈਰਾਗਾਨ ਰਾੱਕਰਸ ਵੱਲੋਂ ਵਿਸ਼ੇਸ਼ ਪੇਸ਼ਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਸਾਂਤਾਂ ਕਲਾਜ ਨੇ ਮਿਠਾਈਆਂ ਵੰਡੀਆਂ|

Leave a Reply

Your email address will not be published. Required fields are marked *