ਪੈਰਾਗਾਨ-69 ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਐਸ ਏ ਐਸ ਨਗਰ, 15 ਅਗਸਤ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਅਤੇ ਨੰਨ੍ਹੇ ਮਣਕੇ ਪਲੇ ਵੇਅ ਅਤੇ ਫਾਉੂਡੇਸ਼ਨ ਸਕੂਲ ਸੈਕਟਰ 69 ਮੁਹਾਲੀ ਵਿਖੇ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ| ਏਅਰ ਵਾਈਸ ਮਾਰਸ਼ਲ ਦਵਿੰਦਰ ਸਿੰਘ ਇਸ ਸਮਾਗਮ ਦੇ ਮੁੱਖ-ਮਹਿਮਾਨ ਸਨ, ਜਿਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ| ਬ੍ਰਿਗੇਡਿਅਰ (ਰਿਟਾਇਰਡ) ਐਮ. ਐਸ. ਮਾਨ ਅਤੇ ਮਾਨਯੋਗ ਪ੍ਰਿੰਸੀਪਲ ਮਨੋਹਰ ਲਾਲ ਕੱਕੜ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜਿਰ ਹੋਏ| ਇਸ ਤੋਂ ਇਲਾਵਾ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ, ਸ.ਗੁਰਦੇਵ ਸਿੰਘ ਜੋਸ਼ੀ (ਸਾਬਕਾ ਡੀ. ਈ. ਓ. ਲੁਧਿਆਣਾ), ਸ. ਸੁਰਜੀਤ ਸਿੰਘ (ਐਕਸ ਅਕਸੀਅਨ) , ਸ. ਭੁਪਿੰਦਰ ਸਿੰਘ ਬੈਂਸ, ਉੱਘੇ ਕਵੀ ਬਾਬੂ ਰਾਮ ਦੀਵਾਨਾ, ਉੱਘੇ ਸਾਹਿਤਕਾਰ ਬੀ. ਆਰ. ਰੰਘਾੜਾ, ਸ. ਹਰਨੇਕ ਸਿੰਘ, ਸ. ਪਰਮਜੀਤ ਸਿੰਘ (ਸਾਬਕਾ ਪ੍ਰਿੰਸੀਪਲ ਪੈਰਾਗਾਨ-69) ਰਿਟਾਇਰਡ ਸਹਾਇਕ ਸਕੱਤਰ ਸਰਦਾਰ ਸੁਖਦਰਸ਼ਨ ਸਿੰਘ ਬਾਜਵਾ, ਰਿਟਾਇਰਡ ਡਿਪਟੀ ਸੈਕਟਰੀ ਪੀ.ਐਸ.ਈ.ਬੀ ਸ਼੍ਰੀ ਦਲੀਪ ਚੰਦ, ਸ. ਭਜਨ ਸਿੰਘ ਸ਼ੇਰਗਿੱਲ ( ਸਾਬਕਾ ਐਸ. ਜੀ. ਪੀ. ਸੀ. ਮੈਂਬਰ) ਪਹੁੰਚੇ | ਰਿਟਾਇਰਡ ਕਰਨਲ ਐੱਸ. ਐਸ ਸੋਹੀ, ਰਿਟਾਇਰਡ ਕਰਨਲ ਪੀ.ਟੀ.ਪੀ.ਐਸ ਨੇ ਵੀ ਹਾਜਰੀ ਭਰੀ| ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਸਮਾਗਮ ਦਾ ਅਨੰਦ ਮਾਣਿਆ| ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਸੰਸਕ੍ਰਿਤਕ ਅਤੇ ਦੇਸ਼ਭਗਤੀ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਗਏ| ਨਿੱਕੇ-ਨਿੱਕੇ ਬੱਚਿਆਂ ਵੱਲੋਂ ‘ਨੰਨ੍ਹਾ ਮੁੰਨਾ ਰਾਹੀਂ ਹੂੰ, ਦੇਸ਼ ਕਾ ਸਿਪਾਹੀ ਹੂੰ’ ਪ੍ਰੋਗਰਾਮ ਪੇਸ਼ ਕੀਤਾ ਗਿਆ| ਵੈਸ਼ਨਵੀ ਅਤੇ ਗਰੁੱਪ ਵੱਲੋਂ ਰਾਸ਼ਟਰੀ ਚਿੰਨਾਂ ਨੂੰ ਦਰਸਾਉਂਦੀ ਹੋਈ ਸਕਿੱਟ ਪੇਸ਼ ਕੀਤੀ ਗਈ| ਪੰਜਾਬ ਦੇ ਲੋਕ ਨਾਚ ਗਿੱਧੇ ਅਤੇ ਭੰਗੜੇ ਨੇ ਸਾਰਿਆਂ ਦਾ ਮਨ ਮੋਹ ਲਿਆ| ਮੁੱਖ ਮਹਿਮਾਨ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਹਰ ਰੋਜ ਘੱਟੋ ਘੱਟ ਕੁੱਝ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ| ਸਕੂਲ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਕਰਮਿੰਦਰ ਕੌਰ ਸ਼ੇਰਗਿਲ ਨੇ ਇਸ ਸਮਾਗਮ ਨੂੰ ਕਰਵਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ| ਸ੍ਰੀਮਤੀ ਪਰਮਿੰਦਰ ਕੌਰ ਨੇ ਬੱਚਿਆਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ | ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ. ਮੋਹਨਬੀਰ ਸਿੰਘ ਸ਼ੇਰਗਿੱਲ ਨੇ ਆਏ ਹੋਏ ਮਹਿਮਾਨਾਂ, ਮਾਪਿਆਂ ਅਤੇ ਬੱਚਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ| ਸਮਾਗਮ ਦੀ ਸਮਾਪਤੀ ਤੇ ਬੱਚਿਆਂ ਅਤੇ ਮੌਜੂਦ ਦਰਸ਼ਕਾਂ ਨੂੰ ਲੱਡੂ ਵੰਡ ਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ |

Leave a Reply

Your email address will not be published. Required fields are marked *