ਪੈਰਾਗਾਨ 71 ਦੀਆਂ 2 ਵਿਦਿਆਰਥਣਾਂ ਜਾਣਗੀਆਂ ਜਰਮਨੀ

ਐਸ. ਏ. ਐਸ, 24 ਮਈ (ਸ.ਬ.) ਪੈਰਾਗਾਨ ਸੀ. ਸੈ. ਸਕੂਲ ਸੈਕਟਰ 71 ਦੇ ਦੋ ਵਿਦਿਆਰਥੀ ਰੋਜ਼ਲੀਨ ਕੌਰ ਅਤੇ ਦਮਨਜੀਤ ਕੌਰ (ਜਮਾਤ ਗਿਆਰਵੀਂ) ਪਾਸਚ ਪ੍ਰੋਗਰਾਮ ਤੇ ਤਹਿਤ ਜਰਮਨ ਵਿੱਚ ਯੂਥ ਕੈਂਪ ਵਿਚ ਭਾਗ ਲੈਣ ਲਈ ਜਾਣਗੇ| ਇਹ ਕੈਂਪ 27 ਮਈ ਤੋਂ 16 ਜੂਨ ਤਕ ਆਯੋਜਿਤ ਹੋਵੇਗਾ| ਕੈਂਪ ਦੌਰਾਨ ਇਹਨਾਂ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨਾਲ ਰਹਿਣ, ਵਿਚਾਰ ਸਾਂਝੇ ਕਰਨ ਅਤੇ ਇੱਕ ਦੂਜੇ ਦੇਸ਼ ਦੀ ਸਭਿਅਤਾ ਅਤੇ ਸਭਿਆਚਾਰ ਨੂੰ ਜਾਨਣ ਦਾ ਮੌਕਾ ਮਿਲੇਗਾ|
ਸਕੂਲ ਦੇ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਨੇ ਦੱਸਿਆ ਕਿ ਪੈਰਾਗਾਨ ਸਕੂਲ ਵਿੱਚ 2008 ਤੋਂ ਹੀ ਪਾਸਚ ਪ੍ਰੋਗਰਾਮ ਦੇ ਤਹਿਤ ਜਰਮਨ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹੁਣ ਤਕ ਸਕੂਲ ਦੇ ਲਗਭਗ 42 ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਭਾਗ ਲੈ ਚੁੱਕੇ ਹਨ| ਉਹਨਾਂ ਦੱਸਿਆ ਕਿ ਸਕੂਲ ਵਲੋਂ ਜਰਮਨ ਭਾਸ਼ਾ ਦੀ ਪੜਾਈ ਪੰਜਵੀਂ ਜਮਾਤ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਿਸਦੇ ਤਹਿਤ ਵਿਦਿਆਰਥੀਆਂ ਨੂੰ ਦੂਜੇ ਦੇਸ਼ ਦੀ ਭਾਸ਼ਾ ਤੇ ਕਲਚਰ ਤੋਂ ਜਾਣੂ ਕਰਵਾਇਆ ਜਾਂਦਾ ਹੈ|
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਪੂਰਾ ਖਰਚਾ ਜਰਮਨ ਸਰਕਾਰ ਵਲੋਂ ਹੀ ਕੀਤਾ ਜਾਂਦਾ ਹੈ ਅਤੇ ਪੈਰਾਗਾਨ ਸੀ. ਸੈ. ਸਕੂਲ ਸਾਰੇ ਪੰਜਾਬ ਵਿਚ ਅਜਿਹਾ ਇਕਲਾ ਸਕੂਲ ਹੈ ਜੋ ਬਿਨਾ ਕਿਸੇ ਕੀਮਤ ਤੋਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਜਰਮਨ ਭਾਸ਼ਾ ਦੀ ਪੜ੍ਹਾਈ ਕਰਵਾਉਂਦਾ ਹੈ|

Leave a Reply

Your email address will not be published. Required fields are marked *