ਪੈਰਾਗਾਨ 71 ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਖੇਡਿਆ ਅਤੇ ਪੌਦੇ ਲਗਾਏ

ਐਸ. ਏ. ਐਸ ਨਗਰ, 4 ਸਤੰਬਰ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ -71 ਮੁਹਾਲੀ ਦੀ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਯੂਨਿਟ ਨੇ ਪਿੰਡ ਗੋਬਿੰਦਗੜ੍ਹ ਵਿਖੇ ਨੁੱਕੜ ਨਾਟਕ ਖੇਡਿਆ ਗਿਆ, ਜਿਸ ਰਾਹੀਂ ਉਨ੍ਹਾਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ| ਇਸ ਨਾਲ ਹੀ ਸਕੂਲ ਅਤੇ ਜਨਤਕ ਥਾਵਾਂ ਉੱਤੇ ਪੌਦੇ ਵੀ ਲਗਾਏ ਗਏ| ਪ੍ਰੋਗਰਾਮ ਅਫਸਰ ਮਨਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਪੌਦਿਆਂ ਦੀ ਸਾਂਭ-ਸੰਭਾਲ ਬਾਰੇ ਦੱਸਿਆ ਅਤੇ ਨੌਜਵਾਨਾਂ ਦੀ ਦੇਸ਼ ਦੀ ਤਰੱਕੀ ਵਿੱਚ ਅਹਿਮੀਅਤ ਬਾਰੇ ਚਾਨਣ ਪਾਇਆ| ਇਸ ਪ੍ਰੋਗਰਾਮ ਦੌਰਾਨ 65 ਪੌਦੇ ਲਗਾਏ ਅਤੇ ਬੱਚਿਆਂ ਨੂੰ ਇੱਕ-ਇੱਕ ਪੌਦਾ ਅਪਨਾਉਣ ਨੂੰ ਕਿਹਾ ਗਿਆ ਤਾਂ ਜੋ ਭਵਿੱਖ ਵਿੱਚ ਵਾਤਾਵਰਣ ਸਾਫ ਸੁਥਰਾ ਅਤੇ ਸਿਹਤਮੰਦ ਹੋ ਸਕੇ| ਅਖੀਰ ਸਕੂਲ ਦੀ ਪ੍ਰਿੰਸੀਪਲ ਸੰਧਿਆ ਸ਼ਰਮਾ ਨੇ ਪੈਰਾਗਾਨ ਦੀ ਐਨ.ਐਸ.ਐਸ. ਟੀਮ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *