ਪੈਰਾਪਿਟ ਨੂੰ ਤੋੜਦੇ ਹੋਏ ਖੱਡ ਵਿੱਚ ਡਿੱਗੀ ਕਾਰ, 2 ਜ਼ਖਮੀ

ਗਗਰੇਟ, 30 ਜੂਨ (ਸ.ਬ.) ਰਾਸ਼ਟਰੀ ਉਚਮਾਰਗ-70  ਗਗਰੇਟ-ਹੁਸ਼ਿਆਰਪੁਰ ਮਾਰਗ ਤੇ ਇਕ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ| ਜਾਣਕਾਰੀ ਮੁਤਾਬਕ ਜਲੰਧਰ ਤੋਂ 2 ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਮੁਬਾਰਿਕਪੁਰ ਵੱਲ ਜਾ ਰਹੇ ਸੀ| ਇਸ ਦੌਰਾਨ ਗਗਰੇਟ ਤੋਂ 2 ਕਿਲੋਮੀਟਰ ਪਹਿਲੇ ਇਕ ਨਿੱਜੀ ਹੋਟਲ ਨੇੜੇ ਕਾਰ ਬੇਕਾਬੂ ਹੋ ਗਈ ਜੋ ਕਿ ਪਹਿਲੇ ਇਕ ਸਕਾਰਪੀਓ ਗੱਡੀ ਨਾਲ ਟਕਰਾਈ ਅਤੇ ਉਸ ਦੇ ਬਾਅਦ ਸੜਕ ਦੇ ਪੈਰਾਪਿਟ ਨੂੰ ਤੋੜਦੇ ਹੋਏ ਖੱਡ ਵਿੱਚ ਜਾ ਡਿੱਗੀ| ਕਾਰ ਵਿੱਚ ਸਵਾਰ ਗੌਰਵ ਅਤੇ ਦੇਵ ਨੂੰ ਸੱਟਾਂ ਆਈਆਂ ਹਨ|
ਜਿਨ੍ਹਾਂ ਨੂੰ ਗਗਰੇਟ ਹਸਪਤਾਲ ਪਹੁੰਚਾਇਆ ਗਿਆ ਹੈ| ਉਥੇ ਉਨ੍ਹਾਂ ਦੀ ਹਾਲਤ ਖਤਰੇ ਵਿੱਚੋਂ ਬਾਹਰ ਦੱਸੀ ਜਾ ਰਹੀ ਹੈ| ਇਸ ਸੰਬੰਧ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ|

Leave a Reply

Your email address will not be published. Required fields are marked *