ਪੈਰਿਸ-ਚੀਨ ਫਲਾਈਟ ਵਿੱਚ ਝਟਕੇ ਲੱਗਣ ਕਾਰਨ ਕਈ ਯਾਤਰੀ ਜ਼ਖਮੀ

ਬੀਜਿੰਗ, 19 ਜੂਨ (ਸ.ਬ.) ਸੂਤਰਾਂ ਮੁਤਾਬਕ ਪੈਰਿਸ ਤੋਂ ਚੀਨ ਵੱਲ ਜਾ ਰਹੀ ਚਾਈਨੀਜ਼ ਈਸਟਰਨ ਏਅਰਲਾਈਨਜ਼ ਦੀ ਫਲਾਈਟ ਵਿੱਚ ਝਟਕੇ ਲੱਗਣ ਕਾਰਨ 26 ਯਾਤਰੀ ਜ਼ਖਮੀ ਹੋ ਗਏ ਹਨ| ਜ਼ਖਮੀ ਯਾਤਰੀਆਂ ਵਿੱਚੋਂ ਕਈਆਂ ਦੀਆਂ ਹੱਡੀਆਂ ਟੁੱਟੀਆਂ, ਕਈਆਂ ਦੇ ਸਿਰ, ਹੱਥਾਂ ਅਤੇ ਪੈਰਾਂ ਵਿੱਚ ਸੱਟਾਂ ਲੱਗੀਆਂ ਹਨ| ਇਨ੍ਹਾਂ ਵਿੱਚੋਂ ਚਾਰ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ| ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਫਲਾਈਟ 774 ਕਨਮਿੰਗ ਵੱਲ ਵਾਪਸ ਆ ਰਹੀ ਸੀ|
ਯਾਤਰੀਆਂ ਨੂੰ ਸੱਟਾਂ ਲੱਗਣ ਦਾ ਕਾਰਨ ਇਹ ਦੱਸਿਆ ਗਿਆ ਕਿ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ| ਸੂਤਰਾਂ ਮੁਤਾਬਕ ਫਲਾਈਟ ਵਿੱਚ ਦੋ ਵੱਡੇ ਝਟਕੇ ਅਤੇ ਕਈ ਹਲਕੇ ਝਟਕੇ ਲੱਗੇ ਸਨ, ਜਿਸ ਵਿੱਚ ਯਾਤਰੀਆਂ ਦੇ ਸਿਰ ਅਤੇ ਮੋਢੇ ਸਾਮਾਨ ਰੱਖਣ ਵਾਲੀਆਂ ਅਲਮਾਰੀਆਂ ਨਾਲ ਟਕਰਾਏ ਅਤੇ ਕੁਝ ਅਲਮਾਰੀਆਂ ਵੀ ਟੁੱਟ ਗਈਆਂ| ਉਥੇ ਏਅਰਲਾਈਨਜ਼ ਮੁਤਾਬਕ ਪੈਰਿਸ ਤੋਂ ਚੱਲਣ ਵਾਲੇ ਇਸ ਜਹਾਜ਼ ਨੇ ਚੀਨ ਪਹੁੰਚ ਕੇ ਆਪਣੀ ਯਾਤਰਾ ਪੂਰੀ ਕਰ ਲਈ ਹੈ|

Leave a Reply

Your email address will not be published. Required fields are marked *