ਪੈਰਿਸ ਵਿੱਚ ਗੋਲੀਬਾਰੀ ਦੌਰਾਨ ਇਕ ਪੁਲੀਸ ਅਧਿਕਾਰੀ ਅਤੇ ਹਮਲਾਵਰ ਦੀ ਮੌਤ, ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

ਪੈਰਿਸ, 21 ਅਪ੍ਰੈਲ (ਸ.ਬ.) ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇਕ ਬੰਦੂਕਧਾਰੀ ਹਮਲਾਵਰ ਨੇ ਇਕ ਪੁਲੀਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ| ਬਾਅਦ ਵਿੱਚ ਹਮਲਾਵਰ ਨੂੰ ਮਾਰ ਦਿੱਤਾ ਗਿਆ| ਇਹ ਹਮਲਾ ਪੈਰਿਸ ਦੇ ਚੈਮਸ- ਐਲੀਸੀਸ ਸ਼ਾਪਿੰਗ ਡਿਸਟ੍ਰਿਕ ਵਿੱਚ ਹੋਇਆ| ਪੈਰਿਸ ਪੁਲੀਸ ਦੇ ਬੁਲਾਰੇ ਜੋਹਾਨ ਪ੍ਰਾਇਮਵਰਟ ਨੇ ਦੱਸਿਆ ਕਿ ਹਮਲਾਵਰ ਨੇ ਫਰੈਂਕਲਿਨ ਰੂਸਲਵੇਟ ਸਬਸਟੇਸ਼ਨ ਨੇੜੇ ਬੀਤੀ ਰਾਤ ਪੁਲੀਸ ਨੂੰ ਨਿਸ਼ਾਨਾ ਬਣਾਇਆ| ਇਹ ਹਮਲਾ ਫਰਾਂਸ ਦੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਦੇ ਵੋਟ ਤੋਂ ਤਿੰਨ ਦਿਨ ਪਹਿਲਾ ਕੀਤਾ ਗਿਆ ਸੀ| ਚੋਣਾਂ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ|
ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ| ਰਾਸ਼ਟਰਪਤੀ ਫਰਾਂਸੁਆ ਓਲਾਂਦੇ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਸੀ ਕਿ ਚੈਮਸ-ਐਲੀਸੀਸ ਬੁਲੇਵਾਰਡ ਵਿੱਚ ਗੋਲੀਬਾਰੀ ਦੀ ਘਟਨਾ ਇਕ ਅੱਤਵਾਦੀ ਘਟਨਾ ਸੀ, ਜਿਸ ਵਿੱਚ ਹਮਲਾਵਰ ਨੇ ਪੁਲੀਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਪੁਲੀਸ ਪੂਰਬੀ ਪੈਰਿਸ ਵਿੱਚ ਮ੍ਰਿਤਕ ਹਮਲਾਵਰ ਦੇ ਘਰ ਦਾ ਪਤਾ ਲਗਾ ਰਹੀ ਹੈ| ਮੌਕੇ ਤੇ ਮੌਜੂਦ ਪੁਲੀਸ ਨੇ ਕਿਹਾ ਕਿ ਉਹ ਇਕ ਸੰਭਾਵਿਤ ਦੂਜੇ ਹਮਲਾਵਰ ਦੀ ਤਲਾਸ਼ ਕਰ ਰਹੇ ਹਨ| ਗ੍ਰਹਿ ਮੰਤਰਾਲੇ ਦੇ ਬੁਲਾਰੇ ਪਿਅਰੇ-ਹੈਨਰੀ ਬ੍ਰੈਡੇਂਟ ਨੇ ਕਿਹਾ ਕਿ ਇਸ ਗੋਲੀਬਾਰੀ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਸ਼ਾਮਲ ਨਹੀਂ ਹੋ ਸਕਦਾ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ|

Leave a Reply

Your email address will not be published. Required fields are marked *