ਪੈਰੀਫੇਰੀ ਮਿਲਕਮੈਨ ਯੂਨੀਅਨ ਵਲੋਂ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਐਲਾਨ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.)  ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ -ਮੁਹਾਲੀ ਦੀ ਇੱਕ ਮੀਟਿੰਗ ਵਿੱਚ ਪ੍ਰਦੂਸ਼ਨ ਮੁਕਤ ਦਿਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ  ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ  ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਂਝੇ ਤੌਰ ਉਪਰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ| ਸਾਨੂੰ ਦਿਵਾਲੀ ਅਤੇ ਗੁਰਪੁਰਬ ਪਟਾਕਿਆਂ ਤੋਂ ਮੁਕਤ ਮਨਾਉਣੇ ਚਾਹੀਦੇ ਹਨ| ਪਟਾਕਿਆਂ ਕਾਰਨ ਪ੍ਰਦੂਸ਼ਨ ਤਾਂ ਫੈਲਦਾ ਹੀ ਹੈ ਸਗੋਂ  ਪੈਸੇ ਦੀ ਵੀ ਬਰਬਾਦੀ ਹੁੰਦੀ ਹੈ| ਉਹਨਾਂ ਮੰਗ ਕੀਤੀ ਕਿ ਪਟਾਕੇ ਵੇਚਣ  ਅਤੇ ਚਲਾਉਣ ਉੱਪਰ ਪਾਬੰਦੀ ਲਗਾਈ ਜਾਵੇ|
ਇਸ ਮੌਕੇ ਅਮਰਜੀਤ ਸਿੰਘ ਲਾਂਡਰਾ, ਜਸਵੀਰ ਸਿੰਘ ਨਰੈਣਾ, ਹਾਕਮ ਸਿੰਘ ਮਨਾਣਾ, ਜਗੀਰ ਸਿੰਘ ਕੰਬਾਲਾ, ਸੰਤ ਸਿੰਘ ਕੁਰੜੀ, ਸਵਰਨ ਸਿੰਘ, ਸਤਪਾਲ ਸਿੰਘ, ਬਲਵੰਤ ਸਿੰਘ, ਸੁਰਿੰਦਰ ਸਿੰਘ, ਮਨਜੀਤ ਸਿੰਘ, ਮੇਹਰ ਸਿੰਘ, ਹਰਦੀਪ ਸਿੰਘ ਮਟੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *