ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਵਲੋਂ ਕੈਬਿਨਟ ਮੰਤਰੀ ਸਿੱਧੂ ਦਾ ਸਨਮਾਨ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਅਤੇ ਜੱਟ ਮਹਾ ਸਭਾ ਵਲੋਂ ਪੰਜਾਬ ਦੇ ਕੈਬਿਟਨ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਸ੍ਰ. ਸਿਧੂ ਦੇ ਮੰਤਰੀ ਬਣਨ ਨਾਲ ਆਸ ਬੱਝੀ ਹੈ ਕਿ ਮੁਹਾਲੀ ਇਲਾਕੇ ਦਾ ਸਰਵਪੱਖੀ ਵਿਕਾਸ ਹੋਵੇਗਾ| ਉਹਨਾਂ ਕਿਹਾ ਕਿ ਸ੍ਰ. ਸਿੱਧੂ ਕੋਲ ਪਸ਼ੂ ਪਾਲਣ ਵਿਭਾਗ ਵੀ ਹੈ, ਜਿਸ ਕਰਕੇ ਦੁਧਾਰੂ ਪਸ਼ੂਆਂ ਦੀ ਸਿਹਤਯਾਬੀ ਲਈ ਪਸ਼ੂ ਹਸਪਤਾਲਾਂ ਵਿੱਚ ਆ ਰਹੀਆਂ ਡੰਗਰ ਮਾਲਕਾਂ ਨੂੰ ਦਿਕਤਾਂ ਵੀ ਦੂਰ ਹੋਣਗੀਆਂ|
ਇਸ ਮੌਕੇ ਜੱਟ ਮਹਾ ਸਭਾ ਦੇ ਪ੍ਰਧਾਨ ਡਾ. ਦਲਜੀਤ ਸਿੰਘ ਮਨਾਣਾ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਮਨਜੀਤ ਸਿੰਘ ਹਲਕਾ ਪ੍ਰਧਾਨ ਜੀਰਕਪੁਰ, ਸਤਪਾਲ ਸਿੰਘ ਸਵਾੜਾ, ਸੰਤ ਸਿੰਘ ਕੁਰੜੀ ਵੀ ਮੌਜੂਦ ਸਨ|

Leave a Reply

Your email address will not be published. Required fields are marked *