ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਹਾਦਸਿਆ ਤੋਂ ਪੀੜਤ ਮੈਂਬਰਾਂ ਨੂੰ ਵਿੱਤੀ ਸਹਾਇਤਾ ਦਿੱਤੀ

ਐਸ. ਏ. ਐਸ. ਨਗਰ, 28 ਜੁਲਾਈ (ਸ.ਬ.) ਪੈਰੀ ਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਹਾਦਸਿਆਂ ਤੋਂ ਪੀੜਤ ਮੈਂਬਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਦੱਸਿਆ ਕਿ ਕੀਰਤ ਰਾਮ, ਕੜਾ ਸਿੰਘ, ਕਾਲਾ ਖੇੜੀ, ਜਸਵੀਰ ਸਿੰਘ, ਸ਼ੁਭਾਸ ਕੁਮਾਰ, ਹੀਰਾ ਸਿੰਘ, ਹਰਜੀਤ ਸਿੰਘ, ਕੇਸਰ ਸਿੰਘ ਮਹਿੰਦਰ ਸਿੰਘ ਨੂੰ ਐਕਸੀਡੈਂਟ ਹੋਣ ਤੇ ਕ੍ਰਮਵਾਰ ਚਾਰ ਚਾਰ ਹਜਾਰ ਦੇ ਚੈਂਕ ਦਿੱਤੇ ਗਏ| ਜੋਗਾ ਸਿੰਘ ਨੂੰ 2000 ਦਾ ਚੈਕ ਦਿੱਤਾ ਗਿਆ ਅਤੇ ਸਿਆਮ ਅਤੇ ਬਲਵੀਰ ਸਿੰਘ ਦੀ ਮੌਤ ਹੋ ਜਾਣ ਕਾਰਨ ਉਹਨਾਂ ਦੇ ਪਰਿਵਾਰ ਨੂੰ ਪੰਦਰਾਂ ਪੰਦਰਾਂ ਹਜਾਰ ਦੇ ਚੈਕ ਦਿੱਤੇ ਗਏ| ਇਸ ਮੌਕੇ 68000 ਦੇ ਚੈਕ ਤਕਸੀਮ ਕੀਤੇ ਗਏ|
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਨਰੈਣਾ, ਸੀਨੀ. ਆਗੂ ਹਾਕਮ ਸਿੰਘ ਮਨਾਣਾ, ਕਾਮਰੇਡ ਜੋਗਾ ਸਿੰਘ,  ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ, ਸੰਤ ਸਿੰਘ ਕੁਰੜੀ           ਮੇਹਰ ਸਿੰਘ ਪਲਹੇੜੀ, ਸਤਪਾਲ ਸਿੰਘ ਸਵਾੜਾ, ਸਵਰਨ ਸਿੰਘ ਪੈਂਤਪੁਰ, ਬਰਖਾ ਰਾਮ ਪ੍ਰਧਾਨ ਡੇਰਾਬੱਸੀ, ਮਨਜੀਤ ਸਿੰਘ ਹੁਲਕਾ ਪ੍ਰਧਾਨ ਜੀਕਰਪੁਰ, ਸੁਰਿੰਦਰ ਸਿੰਘ ਬਰਿਆਲੀ, ਜਸਪਾਲ ਸਿੰਘ, ਦੀਦਾਰ ਸਿੰਘ, ਦਲੀਪ ਸਿੰਘ, ਬਲਵੰਤ ਸਿੰਘ ਕੁਬਾਹੇੜੀ ਮੌਜੂਦ ਸਨ|

Leave a Reply

Your email address will not be published. Required fields are marked *