ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਦਾ ਸਲਾਨਾ ਜਨਰਲ ਇਜਲਾਸ 3 ਸਤੰਬਰ ਨੂੰ

ਐਸ. ਏ. ਐਸ ਨਗਰ, 23 ਅਗਸਤ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਦਾ ਸਲਾਨਾ ਜਨਰਲ ਇਜਲਾਸ 3 ਸਤੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਕਿਸਾਨ ਭਵਨ ਸੈਕਟਰ-35 ਵਿਖੇ ਕਰਵਾਇਆ ਜਾਵੇਗਾ ਇਸ ਸੰਬੰਧੀ ਫੈਸਲਾ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ| ਮੀਟਿੰਗ ਦੌਰਾਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਕਿ ਇਸ ਮੌਕੇ ਦੋਧੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ ਤੇ ਮੁਸ਼ਕਿਲਾਂ ਦੇ ਲਈ ਵਿਉਤਬੰਦੀ ਬਣਾਈ ਜਾਵੇਗੀ| ਮੀਟਿੰਗ ਵਿੰਚ ਪਿਛਲੇ ਸਾਲ ਦਾ ਲੇਖਾ ਜੋਖਾ ਵੀ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦੀ ਚੋਣ ਕੀਤੀ ਜਾਵੇਗੀ| ਇਸ ਸਮਾਗਮ ਮੌਕੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਪ੍ਰੇਮ ਸਿੰਘ ਭੰਗੂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ|
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਲਾਂਡਰਾਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਸੀਨੀ. ਆਗੂ ਹਾਕਮ ਸਿੰਘ ਮਨਾਣਾ, ਬਲਵਿੰਦਰ ਸਿੰਘ ਬੀੜ, ਮਨਜੀਤ ਸਿੰਘ, ਬਰਖਾ ਰਾਮ ਡੇਰਾਬਸੀ, ਗੁਰਨਾਮ ਸਿੰਘ ਲਾਲੜੂ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ, ਜਗੀਰ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *