ਪੈਰੀਫੈਰੀ ਮਿਲਕਮੈਨ ਯੂਨੀਅਨ ਵੱਲੋਂ ਪੋਸਟਰ ਜਾਰੀ

ਐਸ. ਏ. ਐਸ ਨਗਰ, 28 ਅਗਸਤ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਵੱਲੋਂ ਅੱਜ ਇੱਥੇ ਤਿੰਨ ਸਤੰਬਰ ਨੂੰ ਹੋ ਰਹੇ ਇਜਲਾਸ ਦਾ ਪੋਸਟਰ ਜਾਰੀ ਕੀਤਾ ਗਿਆ| ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸ੍ਰ. ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਕਿ ਪੈਰੀਫੈਰੀ ਮਿਲਕਮੈਨ ਯੂਨੀਅਨ ਦੇ ਤਿੰਨ ਸਤੰਬਰ ਨੂੰ ਕਿਸਾਨ ਭਵਨ ਸੈਕਟਰ 35 ਵਿਖੇ ਕਰਵਾਏ ਜਾ ਰਹੇ ਸਲਾਨਾ ਜਨਰਲ ਇਜਲਾਸ ਦਾ ਪੋਸਟਰ ਅੱਜ ਕਾਮਰੇਡ ਪ੍ਰੇਮ ਸਿੰਘ ਭੰਗੂ ਨੇ ਜਾਰੀ ਕੀਤਾ| ਉਹਨਾ ਦੱਸਿਆ ਕਿ ਇਜਲਾਸ ਦੌਰਾਨ ਦੋਧੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ ਤੇ ਮੁਸ਼ਕਲਾਂ ਦੇ ਹੱਲ ਲਈ ਵਿਉਤ ਬੰਦੀ ਬਣਾਈ ਜਾਵੇਗੀ ਤੇ ਅਗਲੇ ਸਾਲ ਲਈ ਕਮੇਟੀ ਦੀ ਚੋਣ ਕੀਤੀ ਜਾਵੇਗੀ| ਇਸ ਮੌਕੇ ਕੇਰਲਾ ਹੜ੍ਹ ਪੀੜਤਾਂ ਲਈ ਇੱਕ ਲੱਖ ਰੁਪਏ ਫੰਡ ਜਾਰੀ ਕਰਨ ਦਾ ਮਤਾ ਪਾਸ ਕੀਤਾ ਗਿਆ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਲਾਡਰਾਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਸੀਨੀਅਰ ਆਗੂ ਹਾਕਮ ਸਿੰਘ ਮਨਾਣਾ, ਕਾਮਰੇਡ ਜੋਰਾ ਸਿੰਘ, ਜਗੀਰ ਸਿੰਘ ਕੰਬਾਲਾ, ਬਲਵੰਤ ਸਿੰਘ ਕੁਬਾਹੇੜੀ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ, ਸਵਰਨ ਸਿੰਘ ਪੈਤਪੂਰ, ਸਤਪਾਲ ਸਿੰਘ ਬਵਾੜਾ, ਪਾਲ ਸਿੰਘ ਗੋਚਰ , ਸੁਰਿੰਦਰ ਸਿੰਘ ਬਰਿਆਲੀ, ਬਰਖਾ ਰਾਮ ਡੇਰਾਬਸੀ ਦੀਦਾਰ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *