ਪੈਰੀਫੈਰੀ ਮਿਲਕਮੈਨ ਯੂਨੀਅਨ ਨੇ ਹਾਦਸਿਆਂ ਤੋਂ ਪੀੜਤ ਦੋਧੀਆਂ ਨੂੰ ਸਹਾਇਤਾ ਵੰਡੀ

ਐਸ ਏ ਐਸ ਨਗਰ,15 ਫਰਵਰੀ (ਸ ਬ)ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਅਤੇ ਮੁਹਾਲੀ ਨੇ ਅੱਜ ਇਕ ਸਮਾਗਮ ਦੌਰਾਨ ਵੱਖ ਵੱਖ ਹਾਦਸਿਆਂ ਤੋਂ ਪੀੜਤ ਦੋਧੀਆਂ ਨੁੰ ਵਿੱਤੀ ਸਹਾਇਤਾ ਦੀ ਵੰਡ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦਸਿਆ ਕਿ ਇਸ ਮੌਕੇ ਬਲਵੀਰ ਸਿੰਘ, ਹਰਿੰਦਰ ਸਿੰਘ, ਅਜਮੇਰ ਸਿੰਘ, ਹਰਨੇਕ ਸਿੰਘ, ਦਵਿੰਦਰ ਸਿੰਘ,ਨਰੇਸ਼ ਕੁਮਾਰ, ਹਰਚੰਦ ਸਿੰਘ, ਛੋਟਾ ਸਿੰਘ, ਹਰਜੀਤ ਸਿੰਘ, ਹੀਰਾ ਸਿੰਘ, ਕਰਮ ਸਿੰਘ, ਕੇਸਰ ਸਿੰਘ, ਕੀਰਤ ਰਾਮ, ਸੁਭਾਸ ਚੰਦ ਨੂੰ ਚਾਰ ਚਾਰ ਹਜਾਰ ਦੇ ਚੈਕ ਤਕਸੀਮ ਕੀਤੇ ਗਏ| ਇਸੇ ਤਰਾਂ ਸਿਆਮ ਸਿੰਘ, ਬਲਵੀਰ ਸਿੰਘ, ਰਜਿੰਦਰ ਸਿੰਘ ਦੀ ਮੌਤ ਹੋ ਜਾਣ ਕਾਰਨ ਇਹਨਾਂ ਦੇ ਪਰਿਵਾਰਾਂ ਨੂੰ ਪੰਦਰਾਂ ਪੰਦਰਾਂ ਹਜਾਰ ਦੇ ਚੈਕ ਦਿਤੇ ਗਏ|
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਮਨਾਣਾ,ਚੇਅਰਮੈਨ ਜਸਵੀਰ ਸਿੰਘ ਨਰੈਣਾ,ਅਮਰਜੀਤ ਸਿੰਘ ਲਾਂਡਰਾ,ਸੰਤ ਸਿੰਘ ਕੁਰੜੀ,ਸਤਪਾਲ ਸਿੰਘ ਸਵਾੜਾ, ਮਨਜੀਤ ਸਿੰਘ ਹਲਕਾ ਪ੍ਰਧਾਨ ਜੀਰਕਪੁਰ, ਬਰਖਾਰਾਮ, ਬਲਵਿੰਦਰ ਸਿੰਘ , ਗੁਰਨਾਮ ਸਿੰਘ, ਸੁਰਿੰਦਰ ਸਿੰਘ, ਹਾਕਮ ਸਿੰਘ, ਸਵਰਨ ਸਿੰਘ, ਮੇਹਰ ਸਿੰਘ, ਜਗੀਰ ਸਿੰਘ, ਕਾਮਰੇਡ ਜੋਰਾ ਸਿੰਘ, ਹਰਦੀਪ ਸਿੰਘ ਮਟੋਰ ਵੀ ਮੌਜੂਦ ਸਨ|

Leave a Reply

Your email address will not be published. Required fields are marked *