ਪੈਰੀ ਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਵੱਖ-ਵੱਖ ਹਾਦਸਿਆਂ ਦੇ ਪੀੜ੍ਹਤਾਂ ਨੂੰ ਦਿੱਤੀ ਵਿੱਤੀ ਮਦਦ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਪੈਰੀ ਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਵਲੋਂ ਵੱਖ ਵੱਖ ਹਾਦਸਿਆਂ ਦੇ ਪੀੜ੍ਹਤਾਂ ਨੂੰ ਵਿੱਤੀ ਸਹਾਇਤਾ ਵੰਡੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਹਾਦਸਿਆਂ ਤੋਂ ਪੀੜ੍ਹਤ ਵਿਅਕਤੀਆਂ ਨੂੰ ਯੂਨੀਅਨ ਵਲੋਂ ਇੱਕ ਲੱਖ ਬਾਰਾਂ ਹਜਾਰ ਦੇ ਚੈਕ ਵੰਡੇ ਗਏ|
ਉਹਨਾਂ ਕਿਹਾ ਕਿ ਇਸ ਮੌਕੇ ਦਰਸ਼ਨ ਸਿੰਘ, ਜਸਵੀਰ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਧਰਮ ਸਿੰਘ, ਹਰਭਜਨ ਸਿੰਘ, ਕ੍ਰਿਸ਼ਨ ਚੰਦ, ਤਾਰਾ ਚੰਦ, ਸੁਭਾਸ, ਕਾਲਾ ਖੇੜੀ, ਹਰਜੀਤ ਸਿੰਘ, ਕੇਸਰ ਸਿੰਘ, ਸੋਮ ਨਾਥ ਨੂੰ ਚਾਰ ਚਾਰ ਹਜਾਰ ਦੇ ਚੈਕ ਤਕਸੀਮ ਕੀਤੇ ਗਏ| ਉਹਨਾਂ ਕਿਹਾ ਕਿ ਪਿਆਰਾ ਸਿੰਘ, ਸ਼ਿਆਮ ਸਿੰਘ, ਬਲਵੀਰ ਸਿੰਘ, ਕਾਕਾ ਸਿੰਘ ਦੀ ਮੌਤ ਹੋ ਜਾਣ ਕਾਰਨ ਉਹਨਾਂ ਦੇ ਪਰਿਵਾਰਾਂ ਨੂੰ ਪੰਦਰਾਂ ਪੰਦਰਾਂ ਹਜਾਰ ਦੇ ਚੈਕ ਦਿਤੇ ਗਏ| ਉਹਨਾਂ ਕਿਹਾ ਕਿ ਯੂਨੀਅਨ ਵਲੋਂ ਭਵਿੱਖ ਵਿੱਚ ਵੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਦਿੱਤੀ ਜਾਂਦੀ ਰਹੇਗੀ|
ਇਸ ਮੌਕੇ ਯੂਨੀਅਨ ਆਗੂਆਂ ਨੇ ਇੱਕ ਮਤਾ ਪਾ ਕੇ ਯੂ ਪੀ ਭਾਜਪਾ ਆਗੂਆਂ ਵਲੋਂ ਇਕ ਬੱਚੀ ਨਾਲ ਕੀਤੇ ਗਏ ਬਲਾਤਕਾਰ ਦੀ ਨਿਖੇਧੀ ਕੀਤੀ ਗਈ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਲਾਂਡਰਾ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਕਾਮਰੇਡ ਜੋਗਾ ਸਿੰਘ, ਹਾਕਮ ਸਿੰਘ ਮਨਾਣਾ, ਜਗੀਰ ਸਿੰਘ ਕੰਬਾਲਾ, ਸਵਰਨ ਸਿੰਘ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਬਲਵੰਤ ਸਿੰਘ , ਪਾਲ ਸਿੰਘ ਗੋਚਰ, ਮਨਜੀਤ ਸਿੰਘ , ਸਿਰੰਦਰ ਸਿੰਘ, ਲਾਖਾ ਰਾਮ, ਗੁਰਨਾਮ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *