ਪੈਸਿਆਂ ਦੇ ਲੈਣ ਦੇਣ ਕਾਰਨ ਚਲੀਆਂ ਗੋਲੀਆਂ, ਦੋਵੇਂ ਧਿਰਾਂ ਜ਼ਖਮੀ

ਅੰਮ੍ਰਿਤਸਰ /ਸੁਲਤਾਨਵਿੰਡ, 15 ਜੁਲਾਈ (ਸ.ਬ.) ਬੀਤੀ ਦੇਰ ਰਾਤ ਸੁਲਤਾਨਵਿੰਡ ਰੋਡ ਤੇ ਪੈਸਿਆਂ ਦੇ ਲੈਣ ਦੇਣ ਤੋਂ ਚਲੀਆਂ ਗੋਲੀਆਂ ਵਿਚ ਦੋਵਾਂ ਧਿਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 11 ਵਜੇ ਸੁਲਤਾਨਵਿੰਡ ਰੋਡ ਤੇ ਸਥਿਤ ਕਪੂਰ ਨਗਰ ਵਿਖੇ ਪੈਸਿਆਂ ਦੇ ਲੈਣ  ਦੇਣ ਤੋਂ ਹੋਈ ਲੜਾਈ ਵਿਚ ਗੋਲੀਆਂ ਚਲੀਆਂ, ਜਿਸ ਵਿਚ ਦੋਵੇਂ ਧਿਰਾਂ ਜ਼ਖਮੀ ਹਨ| ਉਨ੍ਹਾਂ ਦੱਸਿਆ ਕਿ ਇੰਦਰਜੀਤ ਮਾਨ ਤੋਂ ਪਰਮਜੀਤ ਸਿੰਘ ਕਾਲੀ ਨੇ ਪੈਸੇ ਲੈਣੇ ਸਨ, ਜਦੋਂ ਕਾਲੀ ਪੈਸੇ ਲੈਣ ਲਈ ਗਿਆ ਤਾਂ ਇਨ੍ਹਾਂ ਦੋਵਾਂ ਵਿਚ ਝਗੜਾ ਹੋ ਗਿਆ ਤੇ ਇੰਦਰਜੀਤ ਮਾਨ ਨੇ ਕਾਲੀ ਤੇ ਗੋਲੀਆਂ ਚਲਾਈਆਂ ਤੇ ਉਹ ਗੰਭੀਰ ਜ਼ਖਮੀ ਹੋ ਗਿਆ| ਇਲਾਜ ਲਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਇੰਦਰਜੀਤ ਮਾਨ ਵੀ ਜ਼ਖਮੀ ਹੈ| ਇਸ ਸਬੰਧੀ ਪੁਲੀਸ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *