ਪੋਗਬਾ ਦੀ ਵਾਪਸੀ ਨਾਲ ਮੈਨਚੈਸਟਰ ਯੂਨਾਈਟਿਡ ਮਜ਼ਬੂਤ

ਮੈਨਚੈਸਟਰ, 11 ਜਨਵਰੀ (ਸ.ਬ.) ਫੁੱਟਬਾਲ ਵਿਸ਼ਵ ਦੀਆਂ ਖੇਡਾਂ ਵਿੱਚ ਆਪਣਾ ਪ੍ਰਮੁੱਖ ਸਥਾਨ ਰਖਦਾ ਹੈ| ਫੁੱਟਬਾਲ ਦੇ ਅਕਸਰ ਕਈ ਕੌਮਾਂਤਰੀ ਟੂਰਨਾਮੈਂਟ ਹੁੰਦੇ ਰਹਿੰਦੇ ਹਨ| ਇਸੇ ਦੇ ਤਹਿਤ ਸੱਟ ਦੇ ਸ਼ਿਕਾਰ ਫੁੱਟਬਾਲਰ ਪਾਲ ਪੋਗਬਾ ਇਸ ਹਫਤੇ ਦੇ ਅੰਤ ਵਿੱਚ ਟੋਟੇਨਹੈਮ ਖਿਲਾਫ ਹੋਣ ਵਾਲੇ ਮੈਨਚੈਸਟਰ ਯੂਨਾਈਟਿਡ ਦੇ ਪ੍ਰੀਮੀਅਰ ਲੀਗ ਮੈਚ ਦੇ ਲਈ ਟੀਮ ਵਿੱਚ ਵਾਪਸੀ ਕਰਨਗੇ| ਮੈਨਚੈਸਟਰ ਯੂਨਾਈਟਿਡ ਦੇ ਅੰਤਰਿਮ ਮੈਨੇਜਰ ਓਲੇ ਗੁਨਾਰ ਸੋਲਸਕਰ ਨੇ ਇਹ ਜਾਣਕਾਰੀ ਦਿੱਤੀ| ਫਰਾਂਸ ਦੇ ਮਿਡਫੀਲਡਰ ਪੋਗਬਾ ਨੇ ਦੁਬਈ ਦੇ ਗਰਮ ਮੌਸਮ ਵਿੱਚ ਟਰੇਨਿੰਗ ਸੈਸ਼ਨ ਦੇ ਦੌਰਾਨ ਟੀਮ ਦੇ ਆਪਣੇ ਸਾਥੀਆਂ ਨਾਲ ਅਭਿਆਸ ਕੀਤਾ| ਪੋਗਬਾ ਦੋ ਜਨਵਰੀ ਨੂੰ ਨਿਊਕਾਸਲ ਵਿੱਚ ਟੀਮ ਦੀ 2-0 ਦੀ ਜਿੱਤ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ|

Leave a Reply

Your email address will not be published. Required fields are marked *