ਪੋਪ ਨੇ ਟਰੰਪ ਨੂੰ ਗਰੀਬਾਂ ਲਈ ਕੰਮ ਕਰਨ ਲਈ ਕਿਹਾ

ਵੈਟਿਕਨ ਸਿਟੀ, 21 ਜਨਵਰੀ (ਸ.ਬ.) ਪੋਪ ਫਰਾਂਸਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਨੈਤਿਕ ਮੁੱਲਾਂ ਤੇ ਚੱਲਣਗੇ ਅਤੇ ਗਰੀਬਾਂ ਦੀ ਭਲਾਈ ਕਰਨਗੇ| ਪੋਪ ਨੇ ਟਰੰਪ ਨੂੰ ਅਹੁਦਾ ਸੰਭਾਲਣ ਮਗਰੋਂ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਕ ਸਮਾਂ ਸੀ ਜਦੋਂ ਸਾਡਾ ਮਨੁੱਖੀ ਸਮਾਜ ਮਨੁੱਖੀ ਸਮਝਦਾਰੀ ਅਤੇ ਸੰਯੁਕਤ ਰਾਜਨੀਤਕ ਪ੍ਰਤੀਕ੍ਰਿਆਵਾਂ ਦੇ ਸੰਕਟ ਨਾਲ ਜੂਝ ਰਿਹਾ ਸੀ| ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵਲੋਂ ਲਏ ਗਏ ਫੈਸਲੇ ਮਹਾਨ ਅਧਿਆਤਮਕ ਤੇ ਨੈਤਿਕ ਮੁੱਲਾਂ ਨਾਲ ਪ੍ਰੇਰਿਤ ਅਤੇ ਅਮਰੀਕੀ ਲੋਕਾਂ ਦੇ ਇਤਿਹਾਸ ਦੇ ਅਨੁਕੂਲ ਹੋਣਗੇ|
ਉਨ੍ਹਾਂ ਕਿਹਾ ਕਿ ਤੁਹਾਡੀ ਅਗਵਾਈ ਵਿੱਚ ਅਮਰੀਕਾ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਭਲਾਈ ਲਈ ਅੱਗੇ ਆਵੇਗਾ| ਪੋਪ ਫਰਾਂਸਿਸ ਲਤੀਨੀ ਅਮਰੀਕਾ ਦੇ ਪਹਿਲਾਂ ਅਜਿਹੇ ਪੋਪ ਹਨ ਜਿਨ੍ਹਾਂ ਨੇ ਗਰੀਬਾਂ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ| ਪਿਛਲੇ ਸਾਲ ਪੋਪ ਨੇ ਟਰੰਪ ਦੇ ਅਪ੍ਰਵਾਸੀਆਂ ਅਤੇ ਮੈਕਸੀਕੋ ਦੀ ਸਰਹੱਦ ਤੇ ਕੰਧ ਬਣਾਉਣ ਦੀ ਗੱਲ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਹ ਸੋਚ ਕਿਸੇ ਈਸਾਈ ਵਿਅਕਤੀ ਦੀ ਨਹੀਂ ਹੋ ਸਕਦੀ| ਇਸ ਮਗਰੋਂ ਟਰੰਪ ਨੇ ਪੋਪ ਦੇ ਇਸ ਬਿਆਨ ਨੂੰ ਸ਼ਰਮਨਾਕ ਦੱਸਿਆ ਸੀ|

Leave a Reply

Your email address will not be published. Required fields are marked *