ਪੋਪ ਮਿਆਂਮਾਰ ਯਾਤਰਾ ਲਈ ਰਵਾਨਾ, ਰੋਹਿੰਗਿਆ ਸੰਕਟ ਤੇ ਹੋਵੇਗੀ ਗੱਲਬਾਤ

ਰੋਮ, 27 ਨਵੰਬਰ (ਸ.ਬ.) ਕੈਥੋਲਿਕ ਚਰਚ ਦੇ ਧਰਮ ਗੁਰੂ ਪੋਪ ਫ੍ਰਾਂਸਿਸ ਆਪਣੀ 21ਵੀਂ ਅਤੇ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਣ ਵਿਦੇਸ਼ ਯਾਤਰਾ ਤੇ 6 ਦਿਨਾਂ ਲਈ ਮਿਆਂਮਾਰ ਅਤੇ ਬੰਗਲਾਦੇਸ਼ ਰਵਾਨਾ ਹੋ ਗਏ ਹਨ| ਰੋਹਿੰਗਿਆ ਸੰਕਟ ਦੀ ਪਿੱਠਭੂਮੀ ਵਿਚ ਇਹ ਯਾਤਰਾ ਬਹੁਤ ਮਹੱਤਵਪੂਰਣ ਮੰਨੀ ਜਾ ਰਹੀ ਹੈ| 80 ਸਾਲਾ ਪੋਪ ਦਾ ਜਹਾਜ਼ ਰਾਤ ਕਰੀਬ 9 ਵਜੇ ਰੋਮ ਤੋਂ ਮਿਆਂਮਾਰ ਵਿਚ ਯੰਗੂਨ ਸ਼ਹਿਰ ਲਈ ਰਵਾਨਾ ਹੋਇਆ| ਇਹ ਸਵੇਰੇ ਕਰੀਬ 7 ਵਜੇ ਉਥੇ ਪਹੁੰਚੇਗਾ| ਉਮੀਦ ਕੀਤੀ ਜਾ ਰਹੀ ਹੈ ਕਿ ਇਸ ਯਾਤਰਾ ਨਾਲ ਬੌਧ ਬਹੁਗਿਣਤੀ ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਪੈਦਾ ਹੋਈ ਸੰਕਟ ਦੀ ਸਥਿਤੀ ਵਿਚ ਕੁਝ ਸੁਧਾਰ ਆਵੇਗਾ| ਮਿਆਂਮਾਰ ਰਵਾਨਾ ਹੋਣ ਤੋਂ ਪਹਿਲਾਂ ਸੈਂਟ ਪੀਟਰਸ ਚੌਂਕ ਤੇ ਚੇਲਿਆਂ ਨੂੰ ਸੰਬੋਧਿਤ ਕਰਦੇ ਹੋਏ ਪੋਪ ਨੇ ਕਿਹਾ ਕਿ ਮੈਂ ਤੁਹਾਨੂੰ ਦੁਆਵਾਂ ਵਿਚ ਮੇਰੇ ਨਾਲ ਰਹਿਣ ਦੀ ਅਪੀਲ ਕਰਦਾ ਹਾਂ, ਤਾਂ ਜੋ ਲੋਕਾਂ ਲਈ ਮੇਰੀ ਮੌਜੂਦਗੀ ਉਮੀਦ ਅਤੇ ਪਿਆਰ ਦਾ ਪ੍ਰਤੀਕ ਬਣੇ|

Leave a Reply

Your email address will not be published. Required fields are marked *