ਪੋਲੀਓ ਟੀਕਾਕਰਣ ਮੁਹਿੰਮ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ

ਐਸ ਏ ਐਸ ਨਗਰ, 30 ਅਕਤੂਬਰ (ਆਰ ਪੀ ਵਾਲੀਆ) 1 ਨਵੰਬਰ ਤੋਂ  ਬੱਚਿਆਂ  ਲਈ ਸਰਕਾਰ ਵਲੋਂ ਘਰ ਘਰ ਵਿੱਚ ਚਲਾਈ ਜਾ ਰਹੀ ਪੋਲੀਓ ਮੁਕਤੀ ਮੁਹਿੰਮ ਸੰਬੰਧੀ ਜਾਗਰੂਕ ਕਰਨ ਲਈ ਈ ਐਸ ਆਈ ਜੋਨਲ ਹਸਪਤਾਲ ਮੁਹਾਲੀ ਅਤੇ ਈ ਐਸ ਆਈ ਡਿਸਪੈਂਸਰੀ ਨੰਬਰ 2 ਵਿੱਚ ਐਸ ਐਮ ਓ ਇੰਚਾਰਜ ਡਾ. ਦਰਸ਼ਨ ਸਿੰਘ ਵਲੋਂ ਪੋਲੀਓ ਮੁਹਿੰਮ ਜਾਗਰੂਕਤਾ ਸੈਮੀਨਾਰ ਕਰਵਾਏ ਗਏ| 
ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਰਸ਼ਨ ਸਿੰਘ, ਡਾ. ਮਨਜੀਤ ਕੌਰ, ਡਾ. ਅਦਰਸ਼ਪਾਲ ਕੌਰ ਤੇ ਡਾ. ਨਰਿੰਦਰ ਮੋਹਨ ਨੇ ਪੋਲੀਓ ਟੀਮਾਂ ਅਤੇ ਹਾਜਰ ਸਮਾਜ ਸੇਵੀਆਂ ਨੂੰ ਕੋਵਿਡ 19 ਮਹਾਂਮਾਰੀ ਰੋਕੂ ਨਿਰਧਾਰਿਤ ਹਦਾਇਤਾ ਯਕੀਣੀ ਬਣਾਉਣ ਦੀ ਅਪੀਲ ਕੀਤੀ ਅਤੇ ਸ਼ੱਕੀ ਕੋਵਿਡ ਮਰੀਜਾਂ ਨੂੰ ਤੁਰੰਤ ਜਾਂਚ ਤੇ ਇਲਾਜ ਲਈ ਹਸਪਤਾਲ  ਲਿਆਉਣ ਲਈ ਕਿਹਾ ਅਤੇ ਡੇਂਗੂ ਸਵਾਈਲ ਫਲੂ ਰੋਕਥਾਮ ਉਪਰਾਲਿਆ ਬਾਰੇ ਜਾਗਰੂਕ ਕੀਤਾ|
ਉਹਨਾ ਨੇ ਇਸ ਮੌਕੇ ਸਰਦੀ ਅਤੇ ਤਿਉਹਾਰਾਂ ਮੌਕੇ ਵੱਧ ਰਹੇ ਹਵਾ ਪ੍ਰਦੂਸ਼ਨ, ਕੋਰੋਨਾ ਮਹਾਂਮਾਰੀ ਸਬੰਧੀ ਵੀ ਸੁਚੇਤ ਰਹਿਣ ਲਈ ਕਿਹਾ| ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਵੀਨਾ ਜਰੇਵਾਲ ਜਾਫਿਰ ਅ ੈਲ ਐਚ ਵੀ ਏ ਐਨ ਐਮ ਐਸ ਮੌਜੂਦ ਸਨ|

Leave a Reply

Your email address will not be published. Required fields are marked *