ਪੋਲੀਓ ਮੁਹਿੰਮ ਬਾਰੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ

ਐਸ.ਏ.ਐਸ ਨਗਰ, 19 ਸਤੰਬਰ (ਆਰ.ਪੀ.ਵਾਲੀਆ) ਭਲਕੇ 20 ਸਤੰਬਰ ਤੋਂ ਚਲਾਈ ਜਾ ਰਹੀ ਪੋਲੀਓ ਰੋਕੂ ਮੁਹਿੰਮ ਸੰਬੰਧੀ ਉਦਯੋਗਿਕ ਖੇਤਰ ਵਿੱਚ ਸਥਿਤ ਈ ਐਸ ਆਈ ਹਸਪਤਾਲ ਦੇ ਐਸ.ਐਮ.ਓ. ਅਤੇ ਇੰਚਾਰਜ ਮੁਹਾਲੀ ਡਾ. ਦਰਸ਼ਨ ਸਿੰਘ ਦੀ ਅਗਵਾਈ ਵਿੱਚ ਇੱਕ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ ਜਿਸਦੇ ਤਹਿਤ ਪਰਵਾਸੀ ਮਜਦੂਰਾਂ ਦੇ ਘਰ-ਘਰ ਜਾ ਕੇ ਉਹਨਾਂ ਨੂੰ ਪੋਲੀਓ ਤੇ ਰੋਕਥਾਮ ਅਤੇ ਕੋਰੋਨਾ ਮਾਹਾਂਮਾਰੀ ਤੋਂ ਬਚਾਅ ਸੰਬਧੀ ਵੀ ਜਾਗਰੂਕ ਕੀਤਾ ਗਿਆ|
ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਈ.ਐਸ.ਆਈ. ਪੰਜਾਬ ਡਾ. ਗੁਰਮਿੰਦਰ ਸਿੰਘ ਮਹਿਮੀ ਦੇ ਦਿਸ਼ਾ ਨਿਰਦੇਸ਼ਾ ਤੇ ਈ ਐਸ ਆਈ ਹਸਪਤਾਲ ਦੇ ਸਮੂਹ ਸਟਾਫ ਵਲੋਂ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਇਸ ਮਾਹਾਂਮਾਰੀ ਦੀ ਰੋਕਥਾਮ ਲਈ ਉਪਰਾਲੇ ਯਕੀਨੀ ਕਰਨ ਲਈ ਅਪੀਲ ਕੀਤੀ ਗਈ ਹੈ ਕਿ 0 ਤੋਂ 5 ਸਾਲ ਤੱਕ ਦੇ ਹਰੇਕ ਪਰਵਾਸੀ ਮਜਦੂਰ ਬੱਚੇ ਦਾ ਪੋਲੀਓ ਟੀਕਾਕਰਨ ਯਕੀਨੀ ਕੀਤਾ ਜਾਵੇ ਅਤੇ ਸ਼ੱਕੀ ਕੋਰੋਨਾ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਭੇਜਿਆ ਜਾਵੇ| ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨਾ ਜਰੇਵਾਲ ਅਤੇ ਉਹਨਾਂ ਦੇ ਸਟਾਫ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ|

Leave a Reply

Your email address will not be published. Required fields are marked *