ਪੋਸਟ ਗਰੈਜੁਏਟ ਸਰਕਾਰੀ ਕਾਲਜ ਸੈਕਟਰ-46, ਚੰਡੀਗੜ੍ਹ ਵਿਖੇ ਸਲਾਨਾ ਅਲੂਮਨੀ ਮੀਟ ਮਨਾਈ

ਚੰਡੀਗੜ੍ਹ, 26 ਅਪ੍ਰੈਲ (ਸ.ਬ.) ਪੋਸਟ ਗਰੈਜੁਏਟ ਸਰਕਾਰੀ ਕਾਲਜ ਸੈਕਟਰ-46, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਅਲੂਮਨੀ ਮੀਟ ਕਰਵਾਈ ਗਈ| ਜਿਸ ਵਿੱਚ ਪੁਰਾਣੇ 20 ਸਾਲਾਂ ਦੇ 100 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ| ਇਸ ਮੌਕੇ ਕਾਲਜ ਦੇ ਪ੍ਰਿਸੀਪਲ ਡਾ.ਜੇ .ਕੇ. ਸਹਿਗਲ ਨੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤਕੀਤਾ ਅਤੇ ਅਲੂਮਨੀ ਦੇ ਮੁੱਖ ਅਜੰਡੇ ਬਾਰੇ ਰੌਸ਼ਨੀ ਪਾਈ| ਇਸ ਮੌਕੇ ਪੁਰਾਣੇ ਵਿਦਿਆਰਥੀਆਂ ਨੇ ਸਮੇਂ ਦੇ ਬਦਲਦੇ ਰੁਝਾਨ ਤੇ ਪੀੜ੍ਹੀ ਦੇ ਬਦਲਦੇ ਨਜਰੀਏ ਦੀ ਤਸਵੀਰ ਪੇਸ਼ ਕਰਦੇ ਆਪਣੇ ਵਿਚਾਰ ਅਤੇ ਕਾਲਜ ਦੀਆਂ ਯਾਦਾਂ ਬਾਰੇ ਚਾਨਣਾ ਪਾਇਆ| ਪ੍ਰੋਗਰਾਮ ਦਾ ਆਗਾਜ਼ ਸ਼ਬਦ ਨਾਲ ਕੀਤਾ ਗਿਆ ਅਤੇ ਮੌਜੂਦਾ ਤੇ ਪੁਰਾਣੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ| ਇਸ ਮੌਕੇ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਦੀਆਂ ਪ੍ਰਾਪਤੀਆਂ ਲਈ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨੇ ਸ੍ਰੀ ਮਨਿੰਦਰਪਾਲ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦੇ-ਆਜਮ- ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਾਲ ਸਨਮਾਨੇ ਸ੍ਰੀ ਪਰਵੇਸ਼ ਕੁਮਾਰ, ਸ੍ਰੀ ਸੁਖਦੇਵ ਸਿੰਘ ਅਤੇ ਸ੍ਰੀ ਰਾਜਵੀਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਅਲੂਮਨੀ ਸੰਸਥਾ ਦੇ ਸਰਪ੍ਰਸਤ ਡਾ.ਬਲਜੀਤ ਸਿੰਘ ਨੇ ਕਾਲਜ ਦੇ ਵਿਦਿਆਰਥੀ ਵਜੋਂ ਅਤੇ ਕਾਲਜ ਦੇ ਪ੍ਰੋਫੈਸਰ ਵਜੋਂਅਲੂਮਨੀ ਸੰਸਥਾ ਦੀ ਮੌਜੂਦਾ ਸਮੇਂ ਵਿੱਚ ਜਰੂਰਤ ਅਤੇ ਮਹੱਤਤਾ ਬਾਰੇ ਚਾਨਣ ਪਾਇਆ|

Leave a Reply

Your email address will not be published. Required fields are marked *