ਪੋਸਟ ਪੇਅਮੈਂਟ ਬੈਂਕ ਫੇਜ਼ 1 ਦਾ ਉਦਘਾਟਨ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਭਾਰਤ ਸਰਕਾਰ ਵਲੋਂ ਇੰਡੀਆ ਪੋਸਟ ਆਫਿਸ ਡਿਪਾਰਟਮੈਂਟ ਇੰਡੀਆ ਪੋਸਟ ਪੇਮੈਂਟ ਬਂੈਕ ਦਾ ਉਦਘਾਟਨ ਪੋਸਟ ਆਫਿਸ ਫੇਜ਼ 1 ਦੀ ਬਿਲਡਿੰਗ ਵਿੱਚ ਕੀਤਾ ਗਿਆ| ਇਸ ਮੌਕੇ ਏ ਡੀ ਸੀ ਵਿਕਾਸ ਸ੍ਰ. ਅਮਰਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ|
ਫੇਜ਼ 1 ਦੀ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਇਸ ਮੌਕੇ ਕਿਹਾ ਕਿ ਇਹ ਬੈਂਕ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰੇਗਾ| ਉਹਨਾਂ ਮੰਗ ਕੀਤੀ ਕਿ ਇਸ ਬੈਂਕ ਵਿੱਚ ਸਟਾਫ ਵਧਾਇਆ ਜਾਵੇ|
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫੇਜ਼ 1 ਦੇ ਪ੍ਰਧਾਨ ਸ੍ਰ. ਪ੍ਰੀਤਮ ਸਿੰਘ, ਸਤਨਾਮ ਸਿੰਘ, ਗਰੀਬ ਚੇਤਨ ਮੰਚ ਦੇ ਪ੍ਰਧਾਨ ਸ੍ਰ. ਹਰਨੇਕ ਸਿੰਘ ਫੜੀ, ਸ੍ਰ. ਪੀ ਐਸ ਵਿਰਦੀ, ਸ੍ਰ. ਚਰਨ ਕਮਲ ਸਿੰਘ, ਸ੍ਰ. ਜੇ ਪੀ ਸੂਦ ਵੀ ਮੌਜੂਦ ਸਨ|

Leave a Reply

Your email address will not be published. Required fields are marked *