ਪੋਸਟ ਮੈਟਰਿਕ ਸਕਾਲਰਸ਼ਿਪ ਘਪਲੇ ਦੀ ਹੋਵੇ ਸੀ ਬੀ ਆਈ ਜਾਚ : ਸਤਿੰਦਰ ਭਜੌਲੀ

ਖਰੜ 28 ਅਗਸਤ  ( ਸ਼ਮਿੰਦਰ ਸਿੰਘ) ਵਿਧਾਇਕ ਕੰਵਰ ਸੰਧੂ ਦੇ ਪ੍ਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ ਨੇ ਮੰਗ ਕੀਤੀ ਹੈ ਕਿ  ਸਰਕਾਰ ਪੋਸਟ ਮੈਟਰਿਕ ਸਕਾਲਰਸ਼ਿਪ ਵਿੱਚ ਹੋਏ 63.91 ਕਰੋੜ ਦੇ ਘੋਟਾਲੇ ਦੀ ਸੀ ਬੀ ਆਈ ਤੋਂ ਜਾਚ ਕਰਵਾਈ ਜਾਵੇ| ਉਹਨਾਂ ਕਿਹਾ ਕਿ ਇਸ ਮਸਲੇ ਨੂੰ ਵਿਧਾਇਕ ਵੀ ਵਿਧਾਨ ਸਭਾ ਵਿੱਚ ਚੁੱਕਣਗੇ ਕਿ ਜਾਂਚ ਹੋਵੇ ਜਿਵੇਂ ਹੋਰ ਰਾਜਾਂ ਵਿੱਚ ਹੋਈ ਹੈ| ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ|

Leave a Reply

Your email address will not be published. Required fields are marked *