ਪੌਸ਼ਟਿਕ ਆਹਾਰ ਦਿਵਸ ਮਨਾਇਆ

ਐਸ. ਏ. ਐਸ ਨਗਰ, 5 ਸਤੰਬਰ (ਸ.ਬ.) ਨੇੜਲੇ ਪਿੰਡ ਦੁਰਾਲੀ ਵਿਖੇ ਸਨ ਫਾਰਮਾ ਕਮਿਊਨਟੀ ਹੈਲਥ ਕੇਅਰ ਸੁਸਾਇਟੀ ਅਤੇ ਆਂਗਨਵਾੜੀ ਵਰਕਰਾਂ ਵੱਲੋਂ ਪੌਸ਼ਟਿਕ ਆਹਾਰ ਦਿਵਸ ਮਨਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਅਰਵਿੰਦਰ ਕੌਰ ਸੀ. ਡੀ. ਪੀ. ਓ ਨੇਕਿਹਾ ਕਿ ਸਾਨੂੰ ਆਪਣੇ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ-ਨਾਲ ਮੌਸਮੀ ਫਲਾਂ ਦੀ ਵੀ ਵਰਤੋਂ ਕਰਨੀ ਚਾਹੀਦਾ ਹੈ, ਇਸ ਮੌਕੇ ਸਨ ਫਾਰਮਾ ਦੇ ਡਾ. ਪ੍ਰਭਕਿਰਨ ਨੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਲੈਣ ਬਾਰੇ ਜਾਣਕਾਰੀ ਦਿੱਤੀ|
ਸਮਾਗਮ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਪੌਸ਼ਟਿਕ ਆਹਾਰ ਸੰਬੰਧੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ|

Leave a Reply

Your email address will not be published. Required fields are marked *