ਪੌੜੀਆਂ ਚੜ੍ਹਨ ਤੋਂ  ਡਰਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ

ਵਾਸ਼ਿੰਗਟਨ/ਲੰਡਨ, 24 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੌੜੀਆਂ ਚੜ੍ਹਨ ਤੋਂ ਡਰ ਲੱਗਦਾ ਹੈ| ਉਨ੍ਹਾਂ ਦੀ ਆਗਾਮੀ ਬ੍ਰਿਟਿਸ਼ ਯਾਤਰਾ ਦੌਰਾਨ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਵੇਗਾ, ਤਾਂ ਕਿ ਉਹ ਘੱਟ ਪੌੜੀਆਂ ਚੜ੍ਹਣ| ਟਰੰਪ ਅਕਤੂਬਰ ਵਿੱਚ ਬ੍ਰਿਟੇਨ ਦੇ ਦੌਰੇ ਤੇ ਜਾਣ ਵਾਲੇ ਹਨ|
ਇਕ ਰਿਪੋਰਟ ਮੁਤਾਬਕ ਟਰੰਪ ਪੌੜੀਆਂ ਅਤੇ ਢਲਾਣ ਤੋਂ ਡਰਦੇ ਹਨ| ਅਧਿਕਾਰੀ ਜ਼ਿਆਦਾਤਰ ਪ੍ਰੋਗਰਾਮ ਹੇਠਲੀ ਮੰਜ਼ਲ ਤੇ ਹੀ ਆਯੋਜਿਤ ਕਰਾਉਣਾ ਚਾਹੁੰਦੇ ਹਨ| ਨਾਲ ਹੀ ਉਨ੍ਹਾਂ ਦੇ ਯਾਤਰਾ ਮਾਰਗ ਨੂੰ ਇਸ ਤਰ੍ਹਾਂ ਨਾਲ ਤੈਅ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ, ਜਿਸ ਵਿਚ ਪੌੜੀਆਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ| ਬ੍ਰਿਟਿਸ਼ ਯਾਤਰਾ ਦੌਰਾਨ ਟਰੰਪ ਮਹਾਰਾਣੀ ਐਲੀਜ਼ਾਬੈਥ ਦੂਜੀ ਨਾਲ ਮੁਲਾਕਾਤ ਕਰਨਗੇ|
ਬਸ ਇੰਨਾ ਹੀ ਨਹੀਂ ਟਰੰਪ ਹੱਥ ਮਿਲਾਉਣ ਤੋਂ ਵੀ ਬਚਦੇ ਹਨ| ਟਰੰਪ ਜੀਵਾਣੂਆਂ ਤੋਂ ਡਰ ਕਾਰਨ ਹੈਂਡਲ ਨੂੰ ਫੜਨ ਤੋਂ ਗੁਰੇਜ਼ ਕਰਦੇ ਹਨ| ਇੱਥੇ ਜਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਉਨ੍ਹਾਂ ਦੇ ਹੱਥ ਨੂੰ ਕੱਸ ਕੇ ਫੜਨ ਦੀ ਘਟਨਾ ਨੇ ਮੀਡੀਆ ਵਿੱਚ ਖੂਬ ਸੁਰਖੀਆਂ ਬਟੋਰੀਆਂ ਸਨ|

Leave a Reply

Your email address will not be published. Required fields are marked *