ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀ ਦੇ ਸਾਰਥਕ ਨਤੀਜ਼ੇ ਸਾਹਮਣੇ ਆਏ: ਸਤਿੰਦਰ ਗਿੱਲ

ਐਸ. ਏ. ਐਸ ਨਗਰ, 11 ਜੂਨ (ਸ.ਬ.) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀ ਦੇ ਸਾਰਥਕ ਨਤੀਜ਼ੇ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਦੇ ਨੌਜਵਾਨ ਫੌਜ ਦੀ ਭਰਤੀ ਵਿੱਚ ਭਰਤੀ ਹੋ ਕੇ ਜਿੱਥੇ ਦੇਸ਼ ਕੌਮ ਦੀ ਸੇਵਾ ਕਰ ਰਹੇ ਹਨ ਉੱਥੇ ਨਾਲ ਹੀ ਰੁਜਗਾਰ ਦੇ ਵੀ ਮੌਕੇ ਪੈਦਾ ਹੋਏ ਹਨ| ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜ਼ਿਲ੍ਹਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਆਈ.ਐਮ.ਏ ਦੇਹਰਾਦੂਨ ਵਿਖੇ ਚੁਣੇ ਗਏ ਪੰਜਾਬ ਦੇ 29 ਅਫ਼ਸਰਾਂ ਵਿੱਚੋਂ 17 ਕੈਡਟ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰਟਰੀ ਇੰਸਟੀਚਿਊਟ ਮੁਹਾਲੀ ਦੀ ਪੈਦਾਵਾਰ ਹਨ, ਜੋ ਕਿ ਪੰਜਾਬ ਤੇ ਇੰਸਟੀਚਿਊਟ ਦੋਵਾਂ ਲਈ ਫਖ਼ਰ ਵਾਲੀ ਗੱਲ ਹੈ|

Leave a Reply

Your email address will not be published. Required fields are marked *