ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 30 ਨਵੰਬਰ ਨੂੰ


ਐਸ ਏ ਐਸ ਨਗਰ, 23 ਨਵੰਬਰ (ਆਰ ਪੀ ਵਾਲੀਆ) ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਫੇਜ 2 ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਨੇ ਦਸਿਆ ਕਿ ਇਸ ਸਬੰਧੀ 28 ਨਵੰਬਰ ਨੂੰ  ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਹਨਾਂ ਦੇ ਭੋਗ 30 ਨਵੰਬਰ ਨੂੰ ਸਵੇਰੇ 7.15 ਵਜੇ ਪਾਏ ਜਾਣਗੇ|  ਇਸ ਉਪਰੰਤ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਕਥਾ ਕੀਰਤਨ ਹੋਣਗੇ, ਜਿਸ ਦੌਰਾਨ ਭਾਈ ਮਨਜੀਤ ਸਿੰਘ ਹੈਡ ਗੰ੍ਰਥੀ ਗੁਰਦੁਆਰਾ ਫੇਜ 2  ਕਥਾ, ਭਾਈ ਸਰੂਪ ਸਿੰਘ ਰਾਗੀ,  ਬੀਬੀ ਬਲਵੰਤ ਕੌਰ, ਤੇਜਿੰਦਰ ਕੌਰ ਮੁਹਾਲੀ ਵਾਲੇ, ਬੱਚੀ ਹਰਿਸਿਰਜਨ ਕੌਰ, ਸੁਖਮਨਪ੍ਰੀਤ ਕੌਰ ਵਲੋਂ ਕੀਰਤਨ ਕੀਤਾ ਜਾਵੇਗਾ| ਗੁਰੂ ਕਾ ਲੰਗਰ ਅਤੁੱਟ ਵਰਤੇਗਾ| 

Leave a Reply

Your email address will not be published. Required fields are marked *