ਪ੍ਰਗਟ ਸਿੰਘ ਸਤੌਜ ਦੇ ਨਾਵਲ ‘ਖਬਰ ਇੱਕ ਪਿੰਡ ਦੀ’ ਤੇ ਵਿਚਾਰ-ਚਰਚਾ ਕਰਵਾਈ

ਚੰਡੀਗੜ੍ਹ, 1 ਅਗਸਤ (ਸ.ਬ.) ਰਾਈਟਰਜ਼ ਕੱਲਬ ਚੰਡੀਗੜ੍ਹ ਅਤੇ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸੈਕਟਰ 46 ਸੈਕਟਰ ਚੰਡੀਗੜ੍ਹ ਵਿੱਚ ਪ੍ਰਗਟ ਸਿੰਘ ਸਤੌਜ ਦੇ ਨਾਵਲ ‘ਖਬਰ ਇੱਕ ਪਿੰਡ ਦੀ’ ਤੇ ਵਿਚਾਰ-ਚਰਚਾ ਕਰਵਾਈ ਗਈ, ਜਿਸ ਵਿੱਚ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਧਰਮਰਾਜ ਜਾਂ ਹੋਰ ਮਿੱਥਾਂ ਨੂੰ ਕਿਸੇ ਹੋਰ ਤਰ੍ਹਾਂ ਨਾਲ ਵੀ ਪੇਸ਼ ਕੀਤੀ ਜਾ ਸਕਦੀ ਸੀ| ਬਲਵਿੰਦਰ ਸਿੰਘ ਨੇ ਕਿਹਾ ਕਿ ਨਾਵਲ ਨੂੰ ਇਕ ਵਾਰੀ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਬੰਦ ਕਰਨ ਨੂੰ ਦਿਲ ਨਹੀਂ ਕਰਦਾ|
ਇਸ ਮੌਕੇ ਪ੍ਰਗਟ ਸਤੌਜ ਨੇ ਕਿਹਾ ਕਿ ਉਸਦੀ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ ਜੋ ਕਿ ਉਸ ਦੇ ਸਾਹਿਤ ਦੇ ਪ੍ਰਾਇਮਰੀ ਕੰਮ ਜਿਵੇਂ ਚੰਗੀਆਂ ਕਿਤਾਬਾਂ ਅਤੇ ਮੈਗਜ਼ੀਨ ਵਿੱਚੋਂ ਚੰਗੀਆਂ ਲਿਖਤਾਂ ਪੜ੍ਹਨ ਲਈ ਚੋਣ ਕਰ ਦਿੰਦੀ ਹੈ ਜਿਸ ਨਾਲ ਉਨ੍ਹਾਂ ਦਾ ਸਮਾਂ ਬਚ ਜਾਂਦਾ ਹੈ| ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸ਼ਾਮ ਸਿੰਘ ਅੰਗ ਸੰਗ ਨੇ ਨਿਭਾਈ|
ਇਸ ਮੌਕੇ ਡਾ. ਸ਼ਰਨਜੀਤ ਕੌਰ ਕਨਵੀਨਰ, ਜਗਤਾਰ ਜੋਗ, ਡਾ. ਮਨਮੋਹਨ, ਡਾ ਲਖਵਿੰਦਰ ਜੌਹਲ, ਕੋਆਰਡੀਨੇਟਰ ਆਰਟ ਕੌਂਸਲ ਨਿੰਦਰ ਘੁਗਿਆਣਵੀ, ਪ੍ਰਬੰਧਕੀ ਬੋਰਡ ਮੈਂਬਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਮਰਜੀਤ ਕੌਰ ਹਿਰਦੇ, ਕਨਵੀਨਰ ਮਨਮੋਹਨ ਦਾਊਂ, ਦੀਪਤੀ ਬਬੂਟਾ, ਡਾ. ਸਵਰਾਜ ਸੰਧੂ, ਅਵਤਾਰ ਭੰਵਰਾ, ਸੰਜੀਵਨ, ਬਹਾਦਰ ਸਿੰਘ ਗੋਸਲ, ਹਿਰਦੇਪਾਲ ਸਿੰਘ ਮੈਨੇਜਰ ਐਸ ਬੀ ਆਈ, ਸਤਬੀਰ, ਜਨਕ ਰਾਜ ਸਿੰਘ, ਪਰਮਜੀਤ ਸਿੰਘ ਗਿੱਲ, ਅਮਰਜੀਤ ਅਮਰ, ਸਰਦਾਰਾ ਸਿੰਘ ਚੀਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *