ਪ੍ਰਦੀਪ ਨੇ ਜਿੱਤਿਆ ਆਲ ਇੰਡੀਆ ਪੁਲੀਸ  ਚੈਪੀਂਅਨਸ਼ਿਪ ਵਿੱਚ ਸੋਨ ਤਗਮਾ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਪੁਣੇ ਵਿਚ ਹੋ ਰਹੀਆਂ ਆਲ ਇੰਡੀਆ ਪੁਲੀਸ ਚੈਂਪੀਅਨਸ਼ਿਪ 2017 ਦੌਰਾਨ ਪੰਜਾਬ ਪੁਲੀਸ ਦੇ ਹੈਡ ਕਾਂਸਟੇਬਲ ਪ੍ਰਦੀਪ ਜੀਰਕਪੁਰ ਨੇ ਕੁਸ਼ਤੀ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿਤਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਜੀਰਕਪੁਰ ਦੇ ਚਾਚਾ ਮਾਨ ਸਿੰਘ ਗੋਲਡਨ ਪ੍ਰਾਪਰਟੀ ਮੁਹਾਲੀ ਨੇ ਦਸਿਆ ਕਿ ਪ੍ਰਦੀਪ ਨੇ ਇਸ ਮੁਕਾਬਲੇ ਦੇ 92 ਕਿਲੋ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਦੇ ਫਾਈਨਲ  ਵਿਚ  ਰੇਲਵੇ ਪੁਲੀਸ ਦੇ ਹਰਿੰਦਰ ਸਿੰਘ ਨੂੰ ਹਰਾਇਆ| ਪ੍ਰਦੀਪ ਨੇ ਸੈਮੀਫਾਈਨਲ ਵਿਚ ਸੀ ਆਰ ਪੀ ਅ ੈਫ ਦੇ ਅਮਿਤ ਕੁਮਾਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ ਅਤੇ ਫਾਈਨਲ ਵਿਚ ਰੇਲਵੇ ਪੁਲੀਸ ਦੇ  ਹਰਿੰਦਰ ਸਿੰਘ ਨੁੰ ਹਰਾ ਕੇ ਸੋਨੇ ਦਾ ਤਗਮਾ ਜਿਤਿਆ|

Leave a Reply

Your email address will not be published. Required fields are marked *