ਪ੍ਰਦੁਮਨ ਕਤਲ ਕੇਸ: ਕੋਰਟ ਨੇ ਵਧਾਈ ਦੋਸ਼ੀ ਵਿਦਿਆਰਥੀ ਦੀ ਕਸਟਡੀ, 6 ਦਸੰਬਰ ਤੱਕ ਬਾਲ ਸੁਧਾਰ ਘਰ ਭੇਜਿਆ

ਗੁਰੂਗ੍ਰਾਮ, 22 ਨਵੰਬਰ (ਸ.ਬ.) ਸੀ.ਬੀ.ਆਈ ਵੱਲੋਂ ਗ੍ਰਿਫਤਾਰ ਕੀਤੇ ਪ੍ਰਦੁਮਨ ਕਤਲ ਕੇਸ ਦੇ 11 ਵੀਂ ਜਮਾਤ ਦੇ ਵਿਦਿਆਰਥੀ ਦੀ ਅੱਜ ਕੋਰਟ ਵਿੱਚ ਪੇਸ਼ੀ ਹੋਈ| ਕੋਰਟ ਨੇ ਨਾਬਾਲਿਗ ਦੋਸ਼ੀ ਦੀ ਕਸਟਡੀ ਨੂੰ ਵਧਾਉਂਦੇ ਹੋਏ 6 ਦਸੰਬਰ ਤੱਕ ਫਰੀਦਾਬਾਦ ਦੇ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਹੈ| ਇਸ ਕੇਸ ਨੂੰ ਜੁਵੇਨਾਇਲ ਕੋਰਟ ਵਿੱਚ ਜਾਂ ਸੈਸ਼ਨ ਕੋਰਟ ਵਿੱਚ ਚਲਾਇਆ ਜਾਵੇ, ਇਸ ਤੇ 29 ਨਵੰਬਰ ਨੂੰ ਬਹਿਸ ਹੋਵੇਗੀ| ਇਸ ਦੇ ਨਾਲ ਹੀ 29 ਨਵੰਬਰ ਨੂੰ ਫਿੰਗਰ ਪ੍ਰਿੰਟ ਲਈ ਵੀ ਬਹਿਸ ਕੀਤੀ ਜਾਵੇਗੀ|
8 ਸਤੰਬਰ ਨੂੰ ਪ੍ਰਦੁਮਨ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਕੰਡਕਟਰ ਦੀ ਗ੍ਰਿਫਤਾਰੀ ਦੇ ਬਾਅਦ ਐਸ.ਆਈ.ਟੀ ਦਾ ਗਠਨ ਕੀਤਾ ਸੀ, ਜਿਸ ਵਿੱਚ 2 ਡੀ.ਸੀ.ਪੀ ਅਤੇ ਤਿੰਨ ਏ.ਸੀ.ਪੀ ਸ਼ਾਮਲ ਕੀਤੇ ਗਏ ਸਨ| ਇਨ੍ਹਾਂ ਸਾਰਿਆਂ ਨੇ ਪ੍ਰਦੁਮਨ ਦਾ ਹੱਤਿਆ ਆਰੋਪੀ ਕੰਡਕਟਰ ਨੂੰ ਹੀ ਮੰਨਿਆ ਸੀ| ਪ੍ਰਦੁਮਨ ਦੇ ਮਾਤਾ-ਪਿਤਾ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਸਨ, ਜਿਸ ਦੇ ਕਾਰਨ ਉਨ੍ਹਾਂ ਨੇ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ| ਸੀ.ਬੀ.ਆਈ ਨੇ ਆਪਣੀ ਜਾਂਚ ਦੇ ਬਾਅਦ ਪ੍ਰਦੁਮਨ ਕਤਲ ਲਈ ਰਿਆਨ ਸਕੂਲ ਵਿੱਚ ਹੀ 11ਵੀਂ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ| ਜਿਸ ਦੇ ਬਾਅਦ ਦੋਸ਼ੀ ਵਿਦਿਆਰਥੀ ਨੇ ਕਬੂਲ ਕੀਤਾ ਸੀ ਕਿ ਉਸ ਨੇ ਹੀ ਪ੍ਰਦੁਮਨ ਦਾ ਕਤਲ ਕੀਤਾ ਸੀ| ਦੋਸ਼ੀ ਵਿਦਿਆਰਥੀ ਨੂੰ ਫਰੀਦਾਬਾਦ ਦੇ ਬਾਲ ਸੁਧਾਰ ਘਰ ਵਿੱਚ ਰੱਖਿਆ ਗਿਆ ਹੈ|

Leave a Reply

Your email address will not be published. Required fields are marked *