ਪ੍ਰਦੂਸ਼ਣ ਨਾਲ ਵਧ ਰਹੀ ਹੈ ਅੱਖਾਂ ਅਤੇ ਗਲੇ ਦੇ ਮਰੀਜਾਂ ਦੀ ਗਿਣਤੀ

ਜੰਮੂ, 6 ਜੂਨ (ਸ.ਬ.) ਮੰਦਰਾਂ ਦੇ ਸ਼ਹਿਰ ਜੰਮੂ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ| ਸ਼ਹਿਰ ਵਿੱਚ ਮਿੱਟੀ ਅਤੇ ਧੂਏ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ ਅਤੇ ਹੁਣ ਤਾਂ ਇਸ ਨਾਲ ਲੋਕਾਂ ਦੀ ਸਿਹਤ ਵੀ ਖਰਾਬ ਹੋਣ ਲੱਗੀ ਹੈ| ਇਲਾਕੇ ਦੇ ਨਿਵਾਸੀਆਂ ਨੂੰ ਅੱਖਾਂ ਅਤੇ ਗਲੇ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ ਹੈ| ਇਸ ਦੇ ਇਲਾਵਾ ਉਦਯੋਗਿਕ ਖੇਤਰਾਂ ਵਿੱਚ ਹਾਲਤ ਤਾਂ ਇਸ ਤੋਂ ਵੀ ਵਧ ਖਰਾਬ ਹੈ| ਜੰਮੂ-ਕਸ਼ਮੀਰ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਵਿੱਚ ਜੰਮੂ ਵਿੱਚ ਵਧ ਰਹੇ ਪ੍ਰਦੂਸ਼ਣ ਦਾ ਜ਼ਿਕਰ ਕੀਤਾ ਗਿਆ ਹੈ|
ਪ੍ਰਦੂਸ਼ਣ ਦਾ ਪੱਧਰ ਦੱਸਣ ਵਾਲੇ ਤੱਤਾਂ ਆਰ.ਐਸ.ਪੀ.ਐਮ. ਅਤੇ ਐਮ.ਪੀ.ਐਮ. ਨੇ 24 ਘੰਟਿਆਂ ਦੀ ਜਾਣਕਾਰੀ ਇਕੱਠੀ ਕਰਦੇ ਹੋਏ ਦੱਸਿਆ ਕਿ ਪ੍ਰਦੂਸ਼ਣ ਦਾ ਪੱਧਰ ਸੌ ਐਮ.ਜੀ./ਘਣ ਮੀਟਰ ਤੋਂ ਲੈ ਕੇ ਦੋ ਸੌ ਐਮ.ਜੀ.ਘਣ ਮੀਟਰ ਰਿਕਾਰਡ ਕੀਤਾ ਗਿਆ ਹੈ| ਹਕੀਕਤ ਵਿੱਚ ਇਨ੍ਹਾਂ ਦਾ ਪੱਧਰ ਇਸ ਤੋਂ ਕਿਤੇ ਵਧ ਹੈ|
ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਬਹੁਤ ਖਰਾਬ ਨਹੀਂ ਹੈ| ਕੁਝ ਕਦਮ ਚੁੱਕ ਕੇ ਪ੍ਰਦੂਸ਼ਣ ਨੂੰ ਕੰਟਰੋਲ ਵਿੱਚ ਲਿਆ ਜਾ ਸਕਦਾ ਹ

Leave a Reply

Your email address will not be published. Required fields are marked *