ਪ੍ਰਦੂਸ਼ਨ ਬੋਰਡ ਦੀ ਟੀਮ ਨੇ ਬੱਸਾਂ ਤੋਂ ਪ੍ਰੈਸ਼ਰ ਹਾਰਨ ਉਤਰਵਾਏ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਸਥਾਨਕ ਫੇਜ਼-6 ਵਿਖੇ ਪੰਜਾਬ ਪ੍ਰਦੂਸ਼ਨ ਬੋਰਡ ਦੇ ਐਸ ਡੀ ਓ ਗੁਲਸ਼ਨ ਕੁਮਾਰ ਨੇ ਜੋਨ-1 ਦੇ ਇੰਚਾਰਜ ਰਜਿੰਦਰ ਕੁਮਾਰ ਨੂੰ ਨਾਲ ਲੈ ਕੇ ਇੱਕ ਵਿਸ਼ੇਸ਼ ਨਾਕਾ ਲਗਾਇਆ| ਇਸ ਮੌਕੇ ਉੱਥੋਂ ਲੰਘਦੀਆਂ ਬੱਸਾਂ ਦੀ ਜਾਂਚ ਕਰਕੇ 12  ਬੱਸਾਂ ਵਿੱਚੋਂ ਪ੍ਰੈਸ਼ਰ ਹਾਰਨ ਮੌਕੇ ਉਪਰ ਹੀ ਉਤਰਵਾਏ ਗਏ| ਇਹਨਾਂ ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿਤਾ ਗਿਆ ਅਤੇ ਅੱਗੇ ਤੋਂ ਪ੍ਰੈਸ਼ਰ ਹਾਰਨ ਨਾ ਲਗਵਾਉਣ ਲਈ ਕਿਹਾ ਗਿਆ| ਇਸ ਮੌਕੇ ਐਸ ਡੀ ਓ ਰਜਿੰਦਰ ਕੁਮਾਰ ਨੇ ਦਸਿਆ ਕਿ ਪ੍ਰਦੂਸ਼ਨ ਬੋਰਡ ਦੇ ਚੇਅਰਮੈਨ ਸ੍ਰੀ ਕੇ ਐਸ  ਪੰਨੂ ਦੇ ਹੁਕਮਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਜੋ ਕਿ ਅਗਲੇ ਸਮੇਂ ਵਿੱਚ ਵੀ ਜਾਰੀ ਰਹੇਗੀ|

Leave a Reply

Your email address will not be published. Required fields are marked *