ਪ੍ਰਦੂਸ਼ਣ ਦੇ ਮਾਮਲੇ ਵਿੱਚ ਪਾਕਿਸਤਾਨ ਦਾ ਲਾਹੌਰ ਸਿਖਰ ਤੇ, ਦੂਜੇ ਸਥਾਨ ਤੇ ਭਾਰਤ ਦੀ ਰਾਜਧਾਨੀ ਦਿੱਲੀ


ਇਸਲਾਮਾਬਾਦ, 1 ਦਸੰਬਰ (ਸ.ਬ.) ਦੁਨੀਆ ਦੇ ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਹਿਲਾ ਸਥਾਨ ਮਿਲਿਆ ਹੈ| ਉੱਥੇ ਇਸ ਸੂਚੀ ਵਿਚ ਨਵੀਂ ਦਿੱਲੀ ਨੂੰ ਦੂਜੇ ਨੰਬਰ ਤੇ ਥਾਂ ਦਿੱਤੀ ਗਈ ਹੈ| ਨੇਪਾਲ ਦੀ ਰਾਜਧਾਨੀ ਕਾਠਮੰਡੂ ਨੂੰ ਇਸ ਸੂਚੀ ਵਿਚ ਤੀਜਾ ਸਥਾਨ ਮਿਲਿਆ ਹੈ| ਇਸ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਵਿਚ ਸਿਖਰ ਦੇ ਤਿੰਨ ਸ਼ਹਿਰ ਦੱਖਣੀ ਏਸ਼ੀਆ ਵਿਚ ਸਥਿਤ ਹਨ| ਇਸ ਸੂਚੀ ਨੂੰ ਯੂ.ਐਸ ਏਅਰ ਕਵਾਲਟੀ ਇੰਡੈਕਸ ਨੇ ਹਵਾ ਪ੍ਰਦੂਸ਼ਣ ਦੇ ਅੰਕੜਿਆਂ ਦੇ ਆਧਾਰ ਤੇ ਜਾਰੀ ਕੀਤਾ ਹੈ|
ਇਸ ਸੂਚੀ ਦੇ ਮੁਤਾਬਕ ਹਵਾ ਪ੍ਰਦੂਸ਼ਣ ਇੰਡੈਕਸ ਦੇ ਮੁਤਾਬਕ, ਲਾਹੌਰ ਵਿਚ ਅਤੀ ਸੂਖਮ ਕਣਾਂ (ਪੀ.ਐਮ.) ਦੀ ਦਰ 423 ਰਹੀ|  ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਏ.ਕਿਊ.ਆਈ. ਵਿਚ 7ਵੇਂ ਸਥਾਨ ਤੇ ਰਹੀ| ਭਾਰਤ ਦੀ ਰਾਜਧਾਨੀ ਨਵੀਂ ਦਿੱਲੀ 229 ਦੇ ਏ.ਕਿਊ.ਆਈ. ਦੇ ਨਾਲ ਦੂਜੇ ਸਥਾਨ ਤੇ ਰਹੀ| ਨੇਪਾਲ ਦੀ ਰਾਜਧਾਨੀ ਕਾਠਮੰਡੂ ਸਭ ਤੋਂ ਦੂਸ਼ਿਤ ਸ਼ਹਿਰਾਂ ਵਿਚ ਤੀਜੇ ਸਥਾਨ ਤੇ ਰਹੀ, ਜਿੱਥੇ ਪੀ.ਐਮ. 178 ਦਰਜ ਕੀਤਾ ਗਿਆ ਹੈ|
ਅਮਰੀਕਾ ਦੀ ਵਾਤਾਵਰਨ ਸੁਰੱਖਿਆ ਏਜੰਸੀ 50 ਦੇ ਅੰਦਰ                               ਏ.ਕਿਊ.ਆਈ. ਨੂੰ ਤਸੱਲੀਬਖਸ਼ ਮੰਨਦੀ ਹੈ| ਲਾਹੌਰ ਦਾ ਏ.ਕਿਊ.ਆਈ. 301 ਅਤੇ ਇਸ ਤੋਂ ਉੱਪਰ ਦੀ ਸ੍ਰੇਣੀ ਵਿਚ ਰਿਹਾ, ਜਿਸ ਨੂੰ ਖਤਰਨਾਕ ਮੰਨਿਆ ਜਾਂਦਾ ਹੈ| ਖਾਦ ਅਤੇ ਖੇਤੀ ਸੰਗਠਨ ਦੀ ਪਹਿਲਾਂ ਦੀ ਰਿਪੋਰਟ ਅਤੇ ਵਾਤਾਵਰਨ ਮਾਹਿਰਾਂ ਅਨੁਸਾਰ ਪਰਾਲੀ ਸਾੜਨ, ਆਵਾਜਾਈ ਅਤੇ ਉਦਯੋਗਾਂ ਦੇ ਕਾਰਨ ਸਾਲ ਭਰ ਪ੍ਰਦੂਸ਼ਣ ਹੁੰਦਾ ਹੈ| ਕਈ ਇੱਟਾਂ ਵਾਲੇ ਭੱਠਿਆਂ ਦਾ ਪੁਰਾਣੇ ਤਰੀਕਿਆਂ ਨਾਲ ਸੰਚਾਲਨ ਹੋ ਰਿਹਾ ਹੈ| ਪਿਛਲੇ ਦਿਨੀਂ ਸਰਕਾਰ ਨੇ ਅਜਿਹੇ ਇੱਟਾਂ ਵਾਲੇ ਭੱਠਿਆਂ ਨੂੰ ਬੰਦ ਕਰਨ ਦਾ ਹੁਕਮ ਵੀ ਦਿੱਤਾ ਪਰ ਕੁਝ ਦਾ ਸੰਚਾਲਨ ਹਾਲੇ ਵੀ ਹੋ ਰਿਹਾ ਹੈ|

Leave a Reply

Your email address will not be published. Required fields are marked *