ਪ੍ਰਧਾਨਮੰਤਰੀ ਦੀ ਸਿਆਸੀ ਬਿਆਨਬਾਜੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਮੋਹਨਪੁਰਾ ਵਿੱਚ ਜਿਸ ਤਰ੍ਹਾਂ ਨਾਮ ਲਈ ਬਿਨਾਂ ਨਹਿਰੂ -ਗਾਂਧੀ ਪਰਿਵਾਰ ਤੇ ਤੇਜ਼ ਹਮਲਾ ਕੀਤਾ ਉਸ ਵਿੱਚ ਅਗਲੀਆਂ ਵਿਧਾਨਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮਾਹੌਲ ਦੀ ਝਲਕ ਵੇਖੀ ਜਾ ਸਕਦੀ ਹੈ| ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਿੱਧੀ ਲੜਾਈ ਕਾਂਗਰਸ ਨਾਲ ਹੈ | ਇਸ ਲਈ ਉੱਥੇ ਦੀ ਰਾਜਨੀਤੀ ਲਈ ਕਿਸੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਕਾਂਗਰਸ ਅਤੇ ਉਸਦੇ ਪਹਿਲੇ ਪਰਿਵਾਰ ਨੂੰ ਹੀ| ਇਹ ਗੱਲ ਠੀਕ ਹੈ ਕਿ ਇੱਕ ਪਰਿਵਾਰ ਦੇ ਮਹਿਮਾਮੰਡਨ ਕਰਨ ਲਈ ਦੇਸ਼ ਦੇ ਬਾਕੀ ਮਹਾਪੁਰਸ਼ਾਂ ਦੇ ਯੋਗਦਾਨ ਨੂੰ ਕਾਫ਼ੀ ਹੱਦ ਤੱਕ ਨਜਰਅੰਦਾਜ ਕੀਤਾ ਗਿਆ| ਪ੍ਰਧਾਨਮੰਤਰੀ ਨੇ ਇਸ ਸੰਦਰਭ ਵਿੱਚ ਭਾਜਪਾ ਦੇ ਪੂਰਵਜ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਨਾਮ ਲਿਆ| ਹਾਲਾਂਕਿ ਇਹ ਪ੍ਰੋਗਰਾਮ ਡਾ. ਮੁਖਰਜੀ ਦੀ ਬਰਸੀ ਤੇ ਆਯੋਜਿਤ ਹੋਇਆ ਸੀ, ਇਸ ਲਈ ਉਨ੍ਹਾਂ ਦੀ ਚਰਚਾ ਸੁਭਾਵਿਕ ਸੀ, ਨਾ ਤਾਂ ਅਜਿਹੇ ਮਹਾਪੁਰਸ਼ਾਂ ਦੀ ਲੰਬੀ ਲੜੀ ਹੈ, ਜਿਨ੍ਹਾਂ ਨੂੰ ਨਹਿਰੂ ਪਰਿਵਾਰ ਦੀ ਤਰ੍ਹਾਂ ਮਹੱਤਵ ਨਹੀਂ ਦਿੱਤਾ ਗਿਆ| ਉਂਜ ਕੋਈ ਵੀ ਨਿਰਪੱਖ ਹੋ ਕੇ ਵਿਚਾਰ ਕਰੇਗਾ ਤਾਂ ਦੇਸ਼ ਲਈ ਡਾ. ਮੁਖਰਜੀ ਦੇ ਯੋਗਦਾਨ ਨੂੰ ਨਕਾਰ ਨਹੀਂ ਸਕਦਾ| ਜਦਕਿ ਇਸ ਗੱਲ ਤੇ ਪੂਰੀ ਸਹਿਮਤੀ ਹੋਣੀ ਮੁਸ਼ਕਿਲ ਹੈ ਕਿ ਵਰਤਮਾਨ ਵਿੱਚ ਕੇਂਦਰ ਅਤੇ ਜਿਨ੍ਹਾਂ ਵੀ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਉਨ੍ਹਾਂ ਦੇ ਵਿਚਾਰਾਂ ਅਤੇ ਨੀਤੀਆਂ ਤੇ ਠੀਕ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ| ਭਾਜਪਾ ਦੇ ਪੁਰਾਣੇ ਲੋਕ ਹੀ ਇਸਨੂੰ ਸਵੀਕਾਰ ਨਹੀਂ ਕਰਦੇ| ਫਿਲਹਾਲ, ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਚੋਣ ਅਭਿਆਨ ਸ਼ੁਰੂ ਕਰ ਦਿੱਤਾ ਹੈ| ਉਨ੍ਹਾਂ ਨੇ ਜਨਤਾ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕਾਂਗਰਸ ਜੋ ਕੁੱਝ ਕਹਿ ਰਹੀ ਹੈ, ਉਹ ਝੂਠ ਹੈ | ਉਨ੍ਹਾਂ ਦੇ ਸ਼ਬਦ ਸਨ ਕਿ ਕੁੱਝ ਲੋਕ ਜਨਤਾ ਵਿੱਚ ਭੁਲੇਖਾ, ਝੂਠ ਅਤੇ ਨਿਰਾਸ਼ਾ ਫੈਲਾ ਰਹੇ ਹਨ| ਅਜਿਹੇ ਲੋਕ ਜ਼ਮੀਨ ਤੋਂ ਕਟ ਚੁੱਕੇ ਹਨ| ਮਤਲਬ ਇਨ੍ਹਾਂ ਦਾ ਜੇਕਰ ਤੁਹਾਡੇ ਨਾਲ ਸੰਪਰਕ ਹੁੰਦਾ ਤਾਂ ਅਜਿਹੀਆਂ ਗੱਲਾਂ ਨਹੀਂ ਕਰਦੇ| ਪ੍ਰਧਾਨ ਮੰਤਰੀ ਮੋਦੀ ਦੀਆਂ ਸਭਾਵਾਂ ਵਿੱਚ ਲੋਕਾਂ ਦੀ ਹਾਜਰੀ ਆਮ ਨੇਤਾਵਾਂ ਤੋਂ ਜ਼ਿਆਦਾ ਰਹਿੰਦੀ ਹੈ| ਪਰ ਕੀ ਇਹਨਾਂ ਹਾਲਾਤਾਂ ਨੂੰ ਅਸੀਂ ਭਾਜਪਾ ਦੇ ਜਨ ਸਮਰਥਨ ਦਾ ਸਬੂਤ ਮੰਨ ਲਈਏ? ਪ੍ਰਧਾਨ ਮੰਤਰੀ ਦਾ ਇਸ਼ਾਰਾ ਇਸ ਵੱਲ ਸੀ| ਕੀ ਸੱਚਮੁੱਚ ਪ੍ਰਧਾਨ ਮੰਤਰੀ ਨੇ ਰੁਜਗਾਰ ਤੋਂ ਲੈ ਕੇ ਵਿਕਾਸ ਅਤੇ ਹੋਰ ਖੇਤਰਾਂ ਵਿੱਚ ਸਰਕਾਰ ਦੀ ਕਮਜ਼ੋਰੀਆਂ ਦੀ ਜੋ ਸੂਚੀ ਗਿਣਵਾਈ, ਜਨਤਾ ਦੀ ਨਜ਼ਰ ਵਿੱਚ ਵੀ ਸਰਕਾਰ ਦੀ ਉਹੋ ਜਿਹੀ ਹੀ ਤਸਵੀਰ ਹੈ? ਇਹ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਦੇਣਾ ਆਸਾਨ ਨਹੀਂ ਹੈ| ਇਨ੍ਹਾਂ ਦਾ ਪ੍ਰੀਖਣ ਤਾਂ ਚੋਣਾਂ ਵਿੱਚ ਹੀ ਹੋ ਸਕਦਾ ਹੈ| ਅਗਲੀਆਂ ਵਿਧਾਨਸਭਾ ਚੋਣਾਂ ਵਿੱਚ ਇਹ ਪਤਾ ਲੱਗ ਜਾਵੇਗਾ ਕਿ ਵਿਰੋਧੀ ਧਿਰ ਦੀ ਆਲੋਚਨਾ ਅਤੇ ਸਰਕਾਰ ਦੇ ਦਾਅਵਿਆਂ ਵਿੱਚੋਂ ਜਨਤਾ ਕਿਸ ਨੂੰ ਅਤੇ ਕਿੰਨਾ ਠੀਕ ਮੰਨਦੀ ਹੈ|
ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *