ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਭੂਚਾਲ ਤੋਂ ਬਾਅਦ ਸਥਿਤੀ ਦਾ ਲਿਆ ਜਾਇਜ਼ਾ

ਨਵੀਂ ਦਿੱਲੀ, 7 ਫਰਵਰੀ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ            ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਤਰਾਖੰਡ ਵਿੱਚ ਕੱਲ ਰਾਤ ਆਏ ਭੂਚਾਲ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ|
ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ਤੇ 5.8 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਰੁਦਰਪ੍ਰਯਾਗ ਜ਼ਿਲੇ ਵਿੱਚ ਜ਼ਮੀਨ ਤੋਂ 33 ਕਿ. ਮੀ. ਤੋਂ ਹੇਠਾ ਸੀ ਅਤੇ ਇਸ ਦੇ ਝਟਕੇ ਰਾਸ਼ਟਰੀ ਦਿੱਲੀ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ ਹਨ| ਸ਼੍ਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਫਤਰ ਉਤਰਾਖੰਡ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ| ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਦੀ ਸੁਰੱਖਿਆ ਦੀ ਪ੍ਰਾਥਨਾ ਵੀ ਕੀਤੀ ਹੈ| ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ, ‘ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਆਏ ਭੂਚਾਲ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ|’ ਇਸ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਨੇ ਭੂਚਾਲ ਬਾਰੇ ਵਿਸਥਾਰਿਤ ਰਿਪੋਰਟ ਮੰਗੀ ਹੈ| ਰਾਹਤ ਕਾਰਜ ਕਰਨ ਅਤੇ ਜ਼ਰੂਰਤ ਪੈਣ ਤੇ ਪੀੜਤਾਂ ਦੀ ਮਦਦ ਕਰਨ ਲਈ ਕੌਮੀ ਆਫਤ ਫੋਰਸ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ| ਰਾਜਨਾਥ ਸਿੰਘ ਨੇ ਇਕ ਟਵੀਟ ਵਿੱਚ ਕਿਹਾ ਕਿ ਗ੍ਰਹਿ ਮੰਤਰਾਲੇ ਭੂਚਾਲ ਪ੍ਰਭਾਵਿਤ ਉਤਰਾਖੰਡ ਅਤੇ ਉੱਤਰੀ ਭਾਰਤ ਦੇ ਬਾਕੀ ਰਾਜਾਂ ਵਿੱਚ ਹਾਲਾਤ ਦੀ ਕਰੀਬੀ ਨਿਗਰਾਨੀ ਕਰ ਰਿਹਾ ਹੈ, ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ|
ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਮੁੰਹਿਮ ਲਈ ਕੌਮੀ ਆਫਤ ਫੋਰਸ ਦੀਆਂ ਟੀਮਾਂ ਗਾਜ਼ੀਆਬਾਦ ਤੋਂ ਉਤਰਾਖੰਡ ਭੇਜੀਆਂ ਗਈਆਂ ਹਨ| ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਇਕ ਵਿਸਥਾਰ ਰਿਪੋਰਟ ਮੰਗੀ ਹੈ ਅਤੇ ਕੌਮੀ ਆਫਤ ਫੋਰਸ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ| ਕੌਮੀ ਆਫਤ ਫੋਰਸ ਦੇ ਡਾਇਰੈਕਟਰ ਜਨਰਲ ਆਰ.ਕੇ. ਪਚਨੰਦਾ ਨੇ ਦੱਸਿਆ ਕਿ ਕਰੀਬ 90 ਮੈਂਬਰਸ਼ਿੱਪ ਵਾਲੀ ਕੌਮੀ ਆਫਤ ਫੋਰਸ ਦੀਆਂ ਦੋ ਟੀਮਾਂ ਗਾਜ਼ੀਆਬਾਦ ਸਥਿਤ ਆਪਣੇ ਟਿਕਾਣਿਆਂ ਤੋਂ ਰੁਦਰਪ੍ਰਯਾਗ ਭੇਜੀਆਂ ਗਈਆਂ ਹਨ|
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਤਰਾਖੰਡ ਸਰਕਾਰ ਤੋਂ ਮਿਲੀ ਸ਼ੁਰੂਆਤੀ ਖਬਰਾਂ ਤੋਂ ਕਿਸੀ ਤਰ੍ਹਾਂ  ਦੇ ਨੁਕਸਾਨ ਦੇ ਸੰਕੇਤ ਨਹੀਂ ਮਿਲੇ ਹਨ ਪਰ ਅਚਨਚੇਤ ਉਪਾਅ ਦੇ ਅਧੀਨ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗੀਆਂ ਹਨ| ਉਨ੍ਹਾਂ ਨੇ ਦੱਸਿਆ ਕਿ ਇਕ ਹੋਰ ਟੀਮ ਵੀ ਤਿਆਰ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਰਵਾਨਗੀ ਹਾਲਾਤ ਤੇ ਨਿਰਭਰ ਹੈ|

Leave a Reply

Your email address will not be published. Required fields are marked *