ਪ੍ਰਧਾਨ ਮੰਤਰੀ ਉਜਵਲ ਯੋਜਨਾ ਦਿਵਸ ਮਨਾਇਆ ਗਿਆ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਪਿੰਡ ਨਵਾਂਸ਼ਹਿਰ ਬਡਾਲਾ ਵਿਖੇ ਲਾਂਡਰਾਂ ਗੈਸ ਏਜੰਸੀ ਵਲੋਂ ਲਾਇਨ ਕਲੱਬ ਮੁਹਾਲੀ ਦੇ ਸਹਿਯੋਗ ਨਾਲ ਉਜਵਲ ਯੋਜਨਾ ਦਿਵਸ ਮਨਾਇਆ ਗਿਆ, ਜਿਸ ਤਹਿਤ 35 ਗ਼ਰੀਬ ਪਰੀਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ| ਇਸ ਮੌਕੇ ਮੁੱਖ ਮਹਿਮਾਨ ਸ੍ਰੀ ਸ਼ਮੀ ਮਲਿਕ ਡੀ.ਜੀ.ਐਮ ਇੰਡੀਅਨ ਆਇਲ ਕੰਪਨੀ ਅਤੇ ਵਿਸ਼ੇਸ ਮਹਿਮਾਣ ਲਾਇਨਜ ਕਲੱਬ ਦੇ ਆਨੰਦ ਸਾਹਨੀ ਸਨ| ਇਸ ਮੌਕੇ ਲਾਂਡਰਾ ਗੈਸ ਏਜੰਸੀ ਦੇ ਮਾਲਕ ਅਸ਼ੀਸ਼ ਵੈਦ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਵਲੰਟੀਅਰ ਲਗਾ ਕੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਦਸਤਾਵੇਜ ਇਕੱਠੇ ਕੀਤੇ ਗਏ ਜਿਸ ਦੌਰਾਨ ਪਿੰਡ ਝੰਜੇੜੀ ਦੇ ਵਸਨੀਕ ਤਿਲਕ ਰਾਜ ਪੀਆਰਓ ਲਾਇਨ ਕਲੱਬ ਮੁਹਾਲੀ ਵਲੋਂ ਸਭ ਤੋਂ ਵੱਧ 70 ਕੁਨੈਕਸ਼ਨਾਂ ਦੇ ਫਾਰਮ ਇਕੱਠੇ ਕੀਤੇ ਗਏ| ਇਸ ਮੌਕੇ ਲਾਂਡਰਾਂ ਗੈਸ ਏਜੰਸੀ ਦੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਜਲਦ ਹੀ ਝੰਜੇੜੀ ਪਿੰਡ ਵਿੱਚ ਕੈਂਪ ਲਗਾ ਕੇ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ | ਇਸ ਮੌਕੇ ਲਾਇਨ ਕਲੱਬ ਮੁਹਾਲੀ ਦੇ ਜਨਰਲ ਸਕੱਤਰ ਜਤਿੰਦਰ ਸਹਿਦੇਵ ਵਲੋਂ ਲੋਕਾਂ ਨੂੰ ਗੈਸ ਕੁਨੈਕਸ਼ਨ ਦੀ ਸੇਫਟੀ ਸਬੰਧੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਨਰਿੰਦਰ ਸਿੰਘ ਰਾਣਾ ਮੀਤ ਪ੍ਰਧਾਨ ਭਾਜਪਾ ਜਿਲ੍ਹਾ ਮੁਹਾਲੀ, ਖੁਸ਼ਵੰਤ ਰਾਏ ਗੀਗਾ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਅਮਿਤ ਸ਼ਰਮਾ ਮੰਡਲ ਪ੍ਰਧਾਨ ਖਰੜ, ਜੈਮਲ ਚੋਲਟਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਸ਼ਿਆਮਵੇਦਪੁਰੀ ਸੀਨੀਅਰ ਮੈਂਬਰ, ਜਸਵੀਰ ਸਿੰਘ ਜੋਨੀ ਮੰਡਲ ਪ੍ਰਧਾਨ ਕਿਸਾਨ ਮੋਰਚਾ ਖਰੜ, ਰਾਜਿੰਦਰ ਅਰੋੜਾ ਜਨਰਲ ਸਕੱਤਰ ਮੰਡਲ ਖਰੜ, ਸੁੱਖ ਜਗਰਾਉਂ ਵੀ ਮੌਜੂਦ ਸਨ|

Leave a Reply

Your email address will not be published. Required fields are marked *