ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਮੁਹਾਲੀ ਸਬ-ਡਵੀਜ਼ਨ ਵਿੱਚ 844 ਮੁਫਤ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਜਾਣਗੇ : ਥਿੰਦ

ਐਸ.ਏ.ਐਸ ਨਗਰ, 14 ਦਸੰਬਰ (ਸ.ਬ.) ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਪਹਿਲੇ ਪੜਾਆ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀ ਸਬ-ਡਵੀਜ਼ਨ ਮੁਹਾਲੀ ਵਿੱਚ 844 ਮੁਫਤ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਜਾਣਗੇ | ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ ਗੁਰਪ੍ਰੀਤ ਸਿੰਘ ਥਿੰਦ ਨੇ  ਪਿੰਡ ਲਾਂਡਰਾਂ, ਲਖਨੌਰ ਅਤੇ ਨਾਨੋ ਮਾਜਰਾ ਤੋਂ ਇਸ ਯੋਜਨਾ ਤਹਿਤ ਮੁਫਤ ਗੈਸ  ਕੁਨੈਕਸ਼ਨ ਅਤੇ ਚੁੱਲੇ ਵੰਡਣ ਦਾ ਅੰਗਾਜ਼ ਕਰਨ ਮੌਕੇ ਦਿੱਤੀ|
ਸ. ਥਿੰਦ ਨੇ ਦੱਸਿਆ ਕਿ ਲਾਂਡਰਾਂ ਵਿਖੇ ਲਾਂਡਰਾਂ ਗੈਸ ਏਜੰਸੀ ਵੱਲੋਂ 125 ਅਤੇ ਟਰਾਈ ਸਿਟੀ ਗੈਸ ਏਜੰਸੀ ਲਖਨੌਰ ਵੱਲੋਂ ਲਖਨੌਰ ਵਿਖੇ 130 ਅਤੇ ਨਾਨੋ ਮਾਜਰਾ ਵਿਖੇ ਵੀ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਗਏ| ਉਨ੍ਹਾਂ ਦੱਸਿਆ ਕਿ ਇਸ ਸਬ-ਡਵੀਜ਼ਨ ਵਿਚ ਪ੍ਰਧਾਨ ਮੰਤਰੀ ਉਜਵਲ ਯੋਜਨਾਂ ਨੂੰ ਪੂਰੀ ਸਫਲਤਾ ਨਾਲ ਲਾਗੂ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਵਿੱਤੀ ਤੌਰ ਤੇ ਕਮਜ਼ੋਰ ਵਰਗਾਂ ਨੂੰ ਪ੍ਰਧਾਨ ਮੰਤਰੀ ਉੱਜœਵਲ ਯੋਜਨਾ ਤਹਿਤ ਬਿਨ੍ਹਾਂ ਸਿਕਿਊਰਟੀ ਵਾਲਾ ਸਿਲੰਡਰ, ਰੈਗੂਲੇਟਰ ਅਤੇ  ਪੰਜਾਬ ਸਰਕਾਰ ਵੱਲੋਂ ਮੁਫਤ ਗੈਸ ਚੁੱਲਾ ਮੁਹੱਈਆ ਕਰਵਾਇਆ ਜਾ ਰਿਹਾ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ-ਪਾਤਰੀਆਂ ਦੀ ਚੋਣ ਇਕਨਾਮਿਕ ਕਾਸਟ ਸੈਸਿਜ਼ ਦੇ ਅਧਾਰ ਤੇ ਕੀਤੀ ਗਈ ਹੈ ਅਤੇ  ਪਰਿਵਾਰ ਦੀ ਮਹਿਲਾ ਮੁੱਖੀ ਨੂੰ ਵੱਖ ਵੱਖ ਗੈਸ ਏਜੰਸੀਆਂ ਰਾਹੀਂ ਗੈਸ ਕੁਨੈਕਸ਼ਨ ਦਿੱਤੇ ਜਾਣਗੇ| ਉਨ੍ਹਾਂ ਦੱਸਿਆ ਕਿ ਜਿਹੜੇ ਪਰਿਵਾਰਾਂ ਕੋਲ ਗੈਸ ਕੁਨੈਕਸ਼ਨ ਨਹੀਂ ਹਨ ਉਹ ਇਸ ਯੋਜਨਾ ਤਹਿਤ ਲਾਭ ਲੈ ਸਕਣਗੇ| ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਲਾਭ ਪਾਤਰੀਆਂ ਨੂੰ ਚੁੱਲੇ ਦੀ ਕੀਮਤ ਅਦਾ ਕਰਨੀ ਪੈਂਦੀ ਸੀ ਹੁਣ ਇਹ ਕੀਮਤ ਪੰਜਾਬ ਸਰਕਾਰ ਵੱਲੋਂ ਅਦਾ ਕੀਤੀ ਜਾ ਰਹੀ ਹੈ|
ਜਿਲ੍ਹਾਂ ਫੁੱਡ ਸਪਲਾਈ ਕੰਟਰੋਲਰ ਸ੍ਰੀਮਤੀ ਹਰਵੀਨ ਕੌਰ ਨੇ ਦੱਿਸਆ ਕਿ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ  ਪਹਿਲੇ ਪੜਾਅ ਦੌਰਾਨ ਜਿਲ੍ਹੇ ਵਿੱਚ 4 ਹਜ਼ਾਰ ਤੋਂ ਵੱਧ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਜਾ ਰਹੇ ਹਨ| ਇੰਡੀਅਨ ਆਇਲ ਦੀ ਫੀਲਡ ਅਫਸਰ ਭਾਰਤੀ ਮਿਸਰਾ ਨੇ ਇਸ ਸਬੰਧੀ ਖਪਤਕਾਰਾਂ ਨੂੰ ਗੈਸ ਦੀ ਸੁੱਚਜੀ ਵਰਤੋਂ ਸਬੰਧੀ ਜਾਗਰੂਕ ਕੀਤਾ| ਇਸ ਮੌਕੇ ਸੀ.ਡੀ.ਪੀ.ਓ ਅਰਵਿੰਦਰ ਕੌਰ, ਏ.ਐਫ.ਐਸ.ਓ ਸ੍ਰੀ ਹੇਮ ਰਾਜ ਸ਼ਰਮਾ, ਇੰਸਪੈਕਟਰ ਫੁਡ ਸਪਲਾਈ ਮਨਜੀਤ ਕੌਰ , ਸਟੈਨੋ ਗੁਰਮੁੱਖ ਸਿੰਘ, ਰਿਸ਼ੀਪਾਲ , ਗਿਆਨ ਸਿੰਘ ਲਖਨੌਰ, ਦਰਸ਼ਨ ਸਿੰਘ, ਜਗਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *