ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੋਲ੍ਹਿਆ ਆਪਣੇ ਪਿਤਾ ਨਾਲ ਜੁੜਿਆ ਰਾਜ਼

ਟੋਰਾਂਟੋ, 25 ਅਪ੍ਰੈਲ (ਸ.ਬ.)   ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪਿਤਾ ਨਾਲ ਜੁੜੀ ਇਕ ਖਾਸ ਗੱਲ ਸਾਂਝੀ ਕੀਤੀ ਹੈ| ਜਸਟਿਨ ਟਰੂਡੋ ਦਾ ਭਰਾ ਮਿਸ਼ੇਲ ਟਰੂਡੋ 20 ਸਾਲ ਪਹਿਲਾਂ ਭੰਗ ਰੱਖਣ ਦੇ ਮਾਮਲੇ ਵਿੱਚ ਫਸ ਗਿਆ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਮਿਸ਼ੇਲ ਟਰੂਡੋ ਨੂੰ ਅਪਰਾਧਿਕ ਮਾਮਲੇ ਵਿੱਚ ਫਸਣ ਤੋਂ ਬਚਾਇਆ ਸੀ| ਟਰੂਡੋ ਨੇ ਇਸ ਰਾਜ਼ ਨੂੰ ਉਸ ਸਮੇਂ ਖੋਲ੍ਹਿਆ ਜਦ ਕੈਨੇਡਾ ਵਿੱਚ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਚਰਚਾ ਚੱਲ ਰਹੀ ਹੈ| ਟਰੂਡੋ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ 20 ਸਾਲ ਪਹਿਲਾਂ ਹੋ ਗਈ ਸੀ| ਉਸ ਦੀ ਮੌਤ ਤੋਂ 6 ਮਹੀਨੇ ਪਹਿਲਾਂ ਉਸ ਦੀ ਗੱਡੀ ਦੀ ਇਕ ਵਾਹਨ ਨਾਲ ਟੱਕਰ ਹੋ ਗਈ ਸੀ ਅਤੇ ਮਦਦ ਕਰਨ ਆਈ ਪੁਲੀਸ ਨੂੰ ਉਸ ਦੇ ਸਮਾਨ ਵਿੱਚੋਂ ਭੰਗ ਦੀਆਂ ਬਣੀਆਂ ਨਸ਼ੀਲੀਆਂ ਦਵਾਈਆਂ ਮਿਲੀਆਂ ਸਨ| ਟਰੂਡੋ ਦੇ ਭਰਾ ਮਿਸ਼ੇਲ ਦਾ ਨਾ ਕਿਸੇ ਅਪਰਾਧਿਕ ਮਾਮਲੇ ਵਿੱਚ ਨਾ ਆਵੇ, ਇਸ ਲਈ ਉਸ ਦੇ ਪਿਤਾ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਚੰਗਾ ਵਕੀਲ ਲੱਭਿਆ ਸੀ| ਉਨ੍ਹਾਂ ਕਿਹਾ ਕਿ ਕਈ ਵਾਰ ਕੁੱਝ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਿਸੇ ਦਾ ਸਾਥ ਨਹੀਂ ਮਿਲਦਾ| ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਕਾਨੂੰਨ ਦੀ ਜ਼ਰੂਰਤ ਹੈ ਤਾਂ ਕਿ ਅਪਰਾਧੀ ਲੋਕਾਂ ਨੂੰ ਸੁਧਾਰਿਆ ਜਾ ਸਕੇ|

Leave a Reply

Your email address will not be published. Required fields are marked *