ਪ੍ਰਧਾਨ ਮੰਤਰੀ ਟਰੂਡੋ ਨੇ ਰਮਜ਼ਾਨ ਲਈ ਵੰਡੇ ਮੁਸਲਮਾਨਾਂ ਨੂੰ ਭੋਜਨ ਦੇ ਪੈਕੇਟ

ਮਾਂਟਰੀਅਲ, 16 ਜੂਨ (ਸ.ਬ.)  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਮਜ਼ਾਨ ਦੇ ਸੰਬੰਧ ਵਿਚ ਮਾਂਟਰੀਅਲ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭੋਜਨ ਦੇ ਪੈਕੇਟ ਵੰਡੇ| ਇਹ ਪੈਕੇਟ ਇਸਲਾਮਿਕ ਰੀਲੀਫ ਕੈਨੇਡਾ ਸੰਸਥਾ ਵੱਲੋਂ ਤਿਆਰ ਕੀਤੇ ਗਏ ਸਨ| ਇਹ ਸੰਸਥਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਲਈ ਭੋਜਨ ਦੇ ਪੈਕੇਟ ਦਿੰਦੀ ਹੈ ਅਤੇ ਭਾਈਚਾਰਕ ਏਕਤਾ ਦੀ ਮਿਸਾਲ ਪੇਸ਼ ਕਰਦੀ ਹੈ| ਟਰੂਡੋ ਨੇ ਕਿਹਾ ਕਿ ਇਹ ਸੰਸਥਾ ਬਿਹਤਰੀਨ ਕੰਮ ਕਰ ਰਹੀ ਹੈ ਅਤੇ ਆਪਣੇ ਇਲਾਕੇ ਵਿਚ ਭੋਜਨ ਵੰਡ ਕੇ ਉਹ ਬੇਹੱਦ ਖੁਸ਼ ਹਨ|

Leave a Reply

Your email address will not be published. Required fields are marked *