ਪ੍ਰਧਾਨ ਮੰਤਰੀ ਟਰੂਡੋ ਸਮੇਤ ਬ੍ਰਿਟੇਨ ਦੇ ਰਾਜਕੁਮਾਰਾਂ ਨੇ ‘ਵਿਮੀ ਰਿਜ’ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪੈਰਿਸ, 10 ਅਪ੍ਰੈਲ (ਸ.ਬ.) ਪਹਿਲੇ ਵਿਸ਼ਵ ਯੁੱਧ ਦੌਰਾਨ ਵਿਮੀ ਰਿਜ ਦੀ ਲੜਾਈ ਵਿਚ ਅਥਾਹ ਬਹਾਦਰੀ ਦਾ ਮੁਜ਼ਾਹਰਾ ਕਰਨ ਅਤੇ ਸ਼ਹੀਦੀ ਨੂੰ ਪ੍ਰਾਪਤ ਕਰਨ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਦੁਨੀਆ ਭਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਸਨ| ਫਰਾਂਸ ਵਿੱਚ ਵਿਮੀ ਰਿਜ ਲੜਾਈ ਦੀ ਯਾਦਗਾਰ ਤੇ ਪ੍ਰਧਾਨ ਮੰਤਰੀ ਟਰੂਡੋ ਸਮੇਤ ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ| ਇੰਨਾ ਹੀ ਨਹੀਂ ਉਨ੍ਹਾਂ ਦੇ ਨਾਲ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਅਤੇ ਫਰਾਂਸ ਦੇ ਰਾਸ਼ਟਰਪਤੀ ਫਰੈਂਕੋਇਸ ਹੋਲਾਂਦੇ ਵੀ ਮੌਜੂਦ ਰਹੇ|
ਜਿਕਰਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਾਨਾਂ ਗਵਾਈਆਂ ਸਨ| ਉਸ ਵਿੱਚ 3600 ਲੋਕ ਮਾਰੇ ਗਏ ਸਨ ਜਦੋਂ ਕਿ 7100 ਲੋਕ ਗੰਭੀਰ ਤੌਰ ਤੇ ਜ਼ਖਮੀ ਹੋਏ ਸਨ| ਇਸ ਦੌਰਾਨ ਕੈਨੇਡਾ ਨੇ ਵਿਮੀ ਰਿਜ ਦੀ ਲੜਾਈ ਵਿੱਚ ਯੋਗਦਾਨ ਦਿੱਤਾ ਸੀ ਅਤੇ ਅਥਾਹ ਬਹਾਦਰੀ ਦਾ ਮੁਜ਼ਾਹਰਾ ਕਰਦੇ ਹੋਏ ਇਸ ਲੜਾਈ ਵਿੱਚ ਫਤਹਿ ਹਾਸਲ ਕੀਤੀ ਸੀ| ਵੱਡੀ ਗਿਣਤੀ ਵਿੱਚ ਭਾਰਤੀ ਖਾਸ ਤੌਰ ਸਿੱਖਾਂ ਨੇ ਇਸ ਲੜਾਈ ਵਿੱਚ ਆਪਣੀਆਂ ਜਾਨਾਂ ਵਾਰੀਆਂ ਸਨ| ਇਸ ਲੜਾਈ ਨੂੰ 100 ਸਾਲ ਪੂਰੇ ਹੋ ਚੁੱਕੇ ਹਨ| ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਸ ਲੜਾਈ ਵਿੱਚ ਕੈਨੇਡਾ ਦੇ ਸਹਿਯੋਗ ਨੇ ਸਾਬਤ ਕਰ ਦਿੱਤਾ ਕਿ ਇਹ ਦੇਸ਼ ਦੁਨੀਆ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਸਮਰਪਿਤ ਹੈ| ਫਰਾਂਸ ਵਿਚ 1936 ਵਿਚ ਅਰਾਸ ਦੇ ਨੇੜੇ ਵਿਮੀ ਰਿਜ ਦੀ ਲੜਾਈ ਦੇ ਸ਼ਹੀਦਾਂ ਨੂੰ ਮਾਨਤਾ ਦੇਣ ਲਈ ਅਰਾਸ ਵਿੱਚ ਇਕ ਯਾਦਗਾਰ ਨੂੰ ਸਥਾਪਤ ਕੀਤਾ ਗਿਆ, ਜਿੱਥੇ ਹਰ ਸਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ|

Leave a Reply

Your email address will not be published. Required fields are marked *