ਪ੍ਰਧਾਨ ਮੰਤਰੀ ਨੇ ਮਿਜ਼ੋਰਮ ਤੇ ਮੇਘਾਲਿਆ ਵਿਚ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨ

ਨਵੀਂ ਦਿੱਲੀ, 16 ਦਸੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰ ਪੁਰਬੀ ਰਾਜਾਂ ਮਿਜ਼ੋਰਮ ਤੇ ਮੇਘਾਲਿਆ ਦੇ ਦੌਰੇ ਤੇ ਹਨ| ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ ਮਿਜ਼ੋਰਮ ਵਿੱਚ ਤੁਈਰਿਆਲ ਹਾਈਡ੍ਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਦਾ ਉਦਘਾਟਨ ਕੀਤਾ| ਜਿਸ ਦੀ 60 ਮੈਗਾਵਾਟਸ ਬਿਜਲੀ ਪੈਦਾ ਕਰਨ ਦੀ ਸਮਰਥਾ ਹੈ| ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਮੇਘਾਲਿਆ ਵਿਚ ਸ਼ਿਲੋਂਗ-ਨੋਂਗਸਟੋਨ-ਰੋਂਗਜੇਂਗ ਰੋਡ ਦੇ ਉਦਘਾਟਨ ਕਰਨ ਦੇ ਨਾਲ ਇਕ ਰੈਲੀ ਨੂੰ ਸੰਬੋਧਨ ਵੀ ਕੀਤਾ|

Leave a Reply

Your email address will not be published. Required fields are marked *