ਪ੍ਰਧਾਨ ਮੰਤਰੀ ਮੋਦੀ ਤੇ ਵਰ੍ਹੇ ਲਾਲੂ

ਪਟਨਾ, 26 ਦਸੰਬਰ (ਸ.ਬ.) ਦੇਸ਼ ਵਿੱਚ ਜਾਰੀ ਨੋਟਬੰਦੀ ਨੂੰ ਲੈ ਕੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਤੇ ਭੜਕੇ| ਅੱਜ ਲਾਲੂ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਸੀ ਕਿ ਨੋਟਬੰਦੀ ਸਫਲ ਨਹੀਂ ਹੋਈ ਤਾਂ ਉਹਨਾਂ ਨੂੰ ਕਿਸੇ ਸਮੇਂ ਵੀ ਚੌਰਾਹੇ ਵਿੱਚ ਸਜ਼ਾ ਦਿੱਤੀ   ਜਾਵੇ| ਹੁਣ 50 ਦਿਨ ਵੀ ਹੋਣ ਨੂੰ ਆਏ ਹਨ, ਨੋਟਬੰਦੀ ਸਫਲ ਨਹੀਂ ਹੋਈ ਇਸ ਸਮੇਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੱਸਣ ਕਿ ਉਨ੍ਹਾਂ ਨੂੰ ਕਿਸ ਚੌਰਾਹੇ ਵਿੱਚੇ ਸਜ਼ਾ ਦਿੱਤੀ ਜਾਵੇ|
ਇਸ ਤੋਂ ਪਹਿਲਾਂ ਲਾਲੂ ਨੇ ਨੋਟਬੰਦੀ ਦੇ ਖਿਲਾਫ ਮਹਾਧਰਨਾ ਨੂੰ ਸਫਲ ਬਣਾਉਣ ਲਈ ਇਕ ਪ੍ਰਚਾਰ ਰੱਥ ਨੂੰ ਦਸ ਸਰਕੁਲਰ ਰੋਡ ਸਥਿਤ ਆਪਣੇ ਘਰ ਤੋਂ ਰਵਾਨਾ ਕੀਤਾ| ਲਾਲੂ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿੱਥੇ ਮਦਾਰੀ ਦੀ ਤਰ੍ਹਾਂ ਡਮਰੂ ਵਜਾ ਰਹੇ ਹਨ, ਉੱਥੇ ਉਨ੍ਹਾਂ ਦੇ ਭਗਤ ਹਮੇਸ਼ਾ ਦੀ ਤਰ੍ਹਾਂ ਸਿਰਫ ਮੋਦੀ-ਮੋਦੀ ਕਰ ਰਹੇ ਹਨ| ਬਿਹਾਰ ਦੇ ਬਾਅਦ ਹੁਣ ਅਸੀਂ ਲੋਕ ਯੂਪੀ ਵਿੱਚ ਲੈਂਡ ਕਰਾਂਗੇ| ਨੋਟਬੰਦੀ, ਕੈਸ਼ਲੈਸ ਅਤੇ ਬੇਨਾਮੀ ਸੰਪਤੀ ਦਾ ਰਾਗ ਅਲਾਪਣ ਵਾਲੇ ਪ੍ਰਧਾਨ ਮੰਤਰੀ ਨੂੰ ਜਲਦ ਹੀ ਕਾਲੇ ਧਨ ਦਾ ਹਿਸਾਬ ਦੇਣਾ ਹੋਵੇਗਾ|

Leave a Reply

Your email address will not be published. Required fields are marked *